Connect with us

ਅਪਰਾਧ

ਮੋਨਾ ਨਹੀਂ ਮਨਜਿੰਦਰ ਸੀ 8.49 ਕਰੋੜ ਦੀ ਲੁੱਟ ਦਾ ਅਸਲ ਮਾਸਟਰ ਮਾਈਂਡ

Published

on

Manjinder, not Mona, was the real mastermind of the 8.49 crore robbery

ਲੁਧਿਆਣਾ : ਸੀ. ਐੱਮ. ਐੱਸ. ਏਜੰਸੀ ’ਚ ਹੋਈ 8.49 ਕਰੋੜ ਦੀ ਲੁੱਟ ਦੇ ਮਾਮਲੇ ’ਚ ਪੁਲਸ ਨੇ ਫੜ੍ਹੇ ਮੁਲਜ਼ਮਾਂ ਨੂੰ ਆਹਮਣੇ-ਸਾਹਮਣੇ ਬਿਠਾ ਕੇ ਪੁੱਛਗਿਛ ਕੀਤੀ। ਉਸ ਪੁੱਛਗਿੱਛ ’ਚ ਖੁਲਾਸਾ ਹੋਇਆ ਕਿ ਲੁੱਟ ਦੀ ਅਸਲ ਮਾਸਟਰਮਾਈਂਡ ਮਨਦੀਪ ਕੌਰ ਨਹੀਂ ਸਗੋਂ ਮਨਜਿੰਦਰ ਸਿੰਘ ਸੀ। ਮਨਜਿੰਦਰ ਨੇ ਵਾਰਦਾਤ ਲਈ ਮੋਨਾ ਨੂੰ ਰਾਜ਼ੀ ਕੀਤਾ ਸੀ। ਫੜ੍ਹੇ ਜਾਣ ਤੋਂ ਬਾਅਦ ਮਨਜਿੰਦਰ ਸਿੰਘ ਨੇ ਮਨਦੀਪ ਕੌਰ ਉਰਫ਼ ਮੋਨਾ ਨੂੰ ਹੀ ਮਾਸਟਰਮਾਈਂਡ ਦੱਸਿਆ ਸੀ ਪਰ ਹੁਣ ਹੋਈ ਪੁੱਛਗਿੱਛ ਵਿਚ ਇਹ ਖੁਲਾਸਾ ਹੋਇਆ ਹੈ।

ਮੁਲਜ਼ਮਾਂ ਨੇ ਵਾਰਦਾਤ ਤੋਂ ਇਕ ਦਿਨ ਪਹਿਲਾਂ ਜਗਰਾਓਂ ਸਥਿਤ ਇਕ ਢਾਬੇ ਵਿਚ ਮੀਟਿੰਗ ਕੀਤੀ ਸੀ। ਜਿਥੇ ਸਾਰੇ ਵੱਖ-ਵੱਖ ਹੋ ਗਏ ਸਨ। ਭਾਵੇਂ ਕਿ ਪੁਲਸ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਵਿਚ ਮਨਦੀਪ ਕੌਰ ਦਾ ਮਾਸਟਰਮਾਈਂਡ ਹੋਣਾ ਹੀ ਪਾਇਆ ਗਿਆ ਸੀ ਕਿਉਂਕਿ ਬੰਦੀ ਬਣਾਏ ਮੁਲਜ਼ਮਾਂ ਨੇ ਦੱਸਿਆ ਕਿ ਵਰਦਾਤ ਦੇ ਸਮੇਂ ਇਕ ਔਰਤ ਸੀ, ਜੋ ਕਿ ਸਾਰੇ ਕੰਮ ਕਰਨ ਲਈ ਕਹਿ ਰਹੀ ਸੀ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਕਸਰ ਫੜੇ ਜਾਣ ਦੇ ਬਾਅਦ ਮੁਲਜ਼ਮ ਇਕ-ਦੂਜੇ ’ਤੇ ਦੋਸ਼ ਲਾਉਂਦੇ ਹਨ।

ਪੁਲਸ ਨੂੰ ਲੀਡ ਮਿਲ ਗਈ ਸੀ ਕਿ ਮਨਦੀਪ ਕੌਰ ਆਪਣੇ ਪਤੀ ਨਾਲ ਸ੍ਰੀ ਹੇਮਕੁੰਟ ਸਾਹਿਬ ਵਿਚ ਹੈ। ਇਸ ਦੇ ਬਾਅਦ ਸੀ. ਆਈ. ਏ. ਦੇ ਇੰਚਾਰਜ ਬੇਅੰਤ ਜੁਨੇਜਾ ਤੇ ਇੰਸ. ਕੁਲਵੰਤ ਸਿੰਘ ਸਾਦੀ ਵਰਦੀ ਵਿਚ ਹੇਮਕੁੰਟ ਸਾਹਿਬ ਪੁੱਜ ਗਏ। ਉਹ ਉਨ੍ਹਾਂ ਦੇ ਪਿਛੇ ਹੀ ਰਹੇ। ਮੁਲਜ਼ਮਾਂ ਨੇ ਅੰਦਰ ਮੱਥਾ ਟੇਕਿਆ ਅਤੇ ਜਦ ਵਾਪਸੀ ਕਰ ਰਹੇ ਸਨ ਤਾਂ ਰਸਤੇ ਵਿਚ ਉਹ ਫਰੂਟੀ ਦੇ ਲੰਗਰ ਲਈ ਰੁਕੇ। ਉਥੋਂ ਜਦ ਚੱਲਣ ਲੱਗੇ ਤਾਂ ਸਾਦੀ ਵਰਦੀ ਵਿਚ ਪਿਛਾ ਕਰ ਰਹੇ ਇੰਸਪੈਕਟਰ ਬੇਅੰਤ ਜੁਨੇਜ ਨੇ ਮੁਲਜ਼ਮਾਂ ਨੂੰ ਫੜ ਲਿਆ।

Facebook Comments

Trending