Connect with us

ਪੰਜਾਬੀ

MCL ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਨੂੰ ਫੜਨ ਲਈ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕੀਤੀ ਸ਼ੁਰੂ

Published

on

Municipal corporation started using mobile application to catch property tax defaulters

ਲੁਧਿਆਣਾ : ਪ੍ਰਾਪਰਟੀ ਟੈਕਸ ਡਿਫਾਲਟਰਾਂ ਨੂੰ ਫੜਨ ਲਈ ਨਗਰ ਨਿਗਮ ਨੇ ਡਿਜੀਟਲ ਮਾਰਗ ਅਪਣਾਇਆ ਹੈ ਅਤੇ ਹੁਣ ਸ਼ਹਿਰ ਵਿਚ ਡਿਫ਼ਾਲਟਰਾਂ ਨੂੰ ਫੜਨ ਲਈ ਇੱਕ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਸ਼ੁਰੂ ਕੀਤੀ ਹੈ। ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕਰਦੇ ਹੋਏ ਨਗਰ ਨਿਗਮ ਦੇ ਅਧਿਕਾਰੀਆਂ ਨੇ ਸੰਪਤੀਆਂ/ਪ੍ਰਾਪਰਟੀਆਂ ਦੇ ਵੇਰਵਿਆਂ ਸਮੇਤ ਸ਼ਹਿਰ ਦੇ ਵੱਖ-ਵੱਖ ਬਲਾਕਾਂ ਦੇ ਨਕਸ਼ੇ ਤਿਆਰ ਕੀਤੇ ਹਨ।

ਨਗਰ ਨਿਗਮ ਨੇ ਜੀਆਈਐਸ ਮੈਪਿੰਗ ਦੇ ਡਾਟਾ ਨੂੰ ਨਕਸ਼ਿਆਂ ਨਾਲ ਜੋੜਿਆ ਹੈ, ਜਿਸ ਦੀ ਮਦਦ ਨਾਲ ਹੁਣ ਮੋਬਾਈਲ ਐਪਲੀਕੇਸ਼ਨ ਵਿੱਚ ਸੰਪਤੀਆਂ ਦੇ ਯੂਆਈਡੀ ਨੰਬਰ ਮਾਰਕ ਕੀਤੇ ਗਏ ਹਨ। ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਜੋ ਡਿਫ਼ਾਲਟਰ ਸਮੇਂ ਸਿਰ ਟੈਕਸ ਦਾ ਭੁਗਤਾਨ ਕਰਨ ‘ਚ ਅਸਫ਼ਲ ਰਹੇ ਹਨ ਉਨ੍ਹਾਂ ਨੂੰ ਫੜਣ ਲਈ ਮੋਬਾਇਲ ਐਪਲੀਕੇਸ਼ਨ ਵਿਚ ਕਲਰ ਕੋਡਿੰਗ ਕੀਤੀ ਗਈ ਹੈ।

ਮਿਸਾਲ ਵਜੋਂ ਉਨ੍ਹਾਂ ਜਾਇਦਾਦਾਂ ਨੂੰ ਗੁਲਾਬੀ ਰੰਗ ਦਿੱਤਾ ਗਿਆ ਹੈ, ਜਿਨ੍ਹਾਂ ਵਿਰੁੱਧ ਸਾਲ 2013-14 ਦਾ ਪ੍ਰਾਪਰਟੀ ਟੈਕਸ ਹੀ ਅਦਾ ਕੀਤਾ ਗਿਆ ਸੀ ਅਤੇ ਮਾਲਕ ਅਗਲੇ ਵਿੱਤੀ ਸਾਲਾਂ ਲਈ ਟੈਕਸ ਅਦਾ ਕਰਨ ਵਿੱਚ ਅਸਫ਼ਲ ਰਹੇ ਹਨ। ਇਸੇ ਤਰ੍ਹਾਂ ਉਨ੍ਹਾਂ ਜਾਇਦਾਦਾਂ ਨੂੰ ਨੀਲਾ ਰੰਗ ਦਿੱਤਾ ਗਿਆ ਹੈ, ਜਿਨ੍ਹਾਂ ਵਿਰੁੱਧ 2017-18 ਤੱਕ ਟੈਕਸ ਅਦਾ ਕੀਤਾ ਗਿਆ ਸੀ ਅਤੇ ਮਾਲਕ ਅਗਲੇ ਵਿੱਤੀ ਸਾਲਾਂ ਲਈ ਟੈਕਸ ਅਦਾ ਕਰਨ ਵਿੱਚ ਅਸਫ਼ਲ ਰਹੇ ਹਨ।

 

Facebook Comments

Trending