Connect with us

ਪੰਜਾਬੀ

ਵਿਸ਼ਵ ਬੈਂਕ ਦੇ ਮਾਹਿਰ ਨੇ ਪੀ ਏ ਯੂ ਦੀਆਂ ਪਸਾਰ ਗਤੀਵਿਧੀਆਂ ਬਾਰੇ ਲਈ ਜਾਣਕਾਰੀ 

Published

on

The World Bank expert informed about the expansion activities of PAU
ਲੁਧਿਆਣਾ : ਵਿਸ਼ਵ ਬੈਂਕ ਅਤੇ ਭੋਜਨ ਅਤੇ ਖੇਤੀ ਸੰਸਥਾਨ ਦੇ ਆਰਥਿਕ ਵਿਕਾਸ ਸਲਾਹਕਾਰ ਡਾ. ਇਵਗੁਏਨੀ ਵਿਕਟਰੋਵਿਚ ਪੋਲਿਆਕੋਵ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਯੂਨੀਵਰਸਿਟੀ ਅਧਿਕਾਰੀਆਂ ਅਤੇ ਅਧਿਆਪਕਾਂ ਨਾਲ ਪੀਏਯੂ ਦੀਆਂ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਲਈ। ਇਸ ਦੇ ਨਾਲ ਹੀ ਡਾ ਵਿਕਟਰੋਵਿਚ ਨੇ ਵਿਸ਼ਵ ਬੈਂਕ ਦੁਆਰਾ ਪ੍ਰਾਯੋਜਿਤ ਯੂਨੀਵਰਸਿਟੀ ਵਿੱਚ ਜਾਰੀ ਆਈ ਸੀ ਏ ਆਰ ਕਾਸਟ ਪ੍ਰੋਜੈਕਟ ਬਾਰੇ ਵੀ ਗੱਲਬਾਤ ਕੀਤੀ ।
ਡਾ. ਵਿਕਟਰੋਵਿਚ ਪਿਛਲੇ ਤੀਹ ਸਾਲਾਂ ਤੋਂ ਇਲਾਕਾਈ ਆਰਥਿਕਤਾ, ਕੌਮਾਂਤਰੀ ਵਪਾਰ ਅਤੇ ਪ੍ਰਭਾਵਾਂ ਨਾਲ ਜੁੜੇ ਹੋਏ ਹਨ। ਖੇਤੀਬਾੜੀ ਖੋਜ ਅਤੇ ਪਸਾਰ ਬਾਰੇ ਗੱਲ ਕਰਦਿਆਂ ਡਾ ਪੋਲੀਆਕੋਵ ਨੇ ਜ਼ੋਰ ਦਿੱਤਾ ਕਿ ਪਿਛਲੀ ਸਦੀ ਵਿੱਚ ਖੇਤੀ ਪੈਦਾਵਾਰ ਖੋਜ ਅਤੇ ਵਿਕਾਸ ‘ਤੇ ਨਿਰਭਰ ਕਰਦੀ ਸੀ। ਉਨ੍ਹਾਂ ਕਿਹਾ ਕਿ ਖੇਤੀ ਖੋਜ ਨਾਲ ਹੀ ਵੱਧ ਝਾੜ, ਮਿਆਰੀ ਕਿਸਮਾਂ ਅਤੇ ਸੁਧਰੇ ਉਤਪਾਦ ਹੋਂਦ ਵਿਚ ਆਏ ਜਿਨ੍ਹਾਂ ਨਾਲ ਸਮਾਜ ਦੇ ਵੱਡੇ ਵਰਗ ਨੂੰ ਲਾਭ ਪੁੱਜਾ।
ਡਾ. ਸਤਿਬੀਰ ਸਿੰਘ ਗੋਸਲ ਨੇ ਮਹਿਮਾਨ ਮਾਹਿਰ ਨੂੰ ਪੀਏਯੂ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਕਿਸਾਨੀ ਦੀ ਦਸ਼ਾ ਨੂੰ ਸੁਧਾਰਨ ਵਿੱਚ ਇਸਦੀ ਮਹੱਤਵਪੂਰਨ ਭੂਮਿਕਾ ਬਾਰੇ ਚਾਨਣਾ ਪਾਇਆ। ਹਰੀ ਕ੍ਰਾਂਤੀ ਦੀ ਆਮਦ ਲਈ ਪੀਏਯੂ ਨੇ ਖੇਤੀਬਾੜੀ, ਮਧੂ-ਮੱਖੀ ਪਾਲਣ ਅਤੇ ਖੇਤੀ ਮਸ਼ੀਨੀਕਰਨ ਦੀ ਸੰਭਾਲ ਵਿੱਚ ਬੇਮਿਸਾਲ ਕਾਰਜ ਕੀਤਾ ਹੈ। ਡਾ. ਗੋਸਲ ਨੇ ਯੂਨੀਵਰਸਿਟੀ ਦੀ 60 ਸਾਲਾਂ ਦੀ ਸ਼ਾਨਦਾਰ ਵਿਰਾਸਤ ਬਾਰੇ ਗੱਲ ਕੀਤੀ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਸੁਰੱਖਿਆ ਅਤੇ ਪ੍ਰੋਸੈਸਿੰਗ ਤਕਨਾਲੋਜੀਆਂ ਦੀ ਖੋਜ ਦੇ ਨਾਲ ਨਵੀਆਂ ਤਕਨਾਲੋਜੀਆਂ ਦੇ ਤਬਾਦਲੇ ਬਾਰੇ ਵਿਸ਼ੇਸ਼ ਯਤਨ ਕੀਤੇ ਹਨ । ਪੀਏਯੂ ਦੀਆਂ ਵਾਤਾਵਰਨ ਪੱਖੀ ਵੱਧ ਝਾੜ ਵਾਲੀਆਂ ਕਿਸਮਾਂ ਦੇ ਜ਼ਿਕਰ ਤੋਂ ਇਲਾਵਾ ਡਾ. ਗੋਸਲ ਨੇ ਕਿਹਾ ਕਿ ਇਹ ਯੂਨੀਵਰਸਿਟੀ ਨਾ ਸਿਰਫ਼ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਹੈ, ਸਗੋਂ ਕਿਸਾਨਾਂ ਲਈ ਲਾਭ ਵਾਲੀਆਂ ਕਿਸਮਾਂ, ਜਲਵਾਯੂ ਸੰਭਾਲ ਤਕਨਾਲੋਜੀਆਂ ਅਤੇ ਸਪੀਡ ਬ੍ਰੀਡਿੰਗ ਵਿਕਸਿਤ ਕਰਕੇ ਪੋਸ਼ਣ ਸੁਰੱਖਿਆ ਨੂੰ ਵੀ ਖੋਜ ਦੇ ਕੇਂਦਰ ਵਿਚ ਰੱਖਦੀ ਹੈ।
ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਪਾਣੀ ਬਚਾਉਣ ਵਾਲੀਆਂ ਤਕਨਾਲੋਜੀਆਂ, ਥੋੜ੍ਹੇ ਸਮੇਂ ਦੀਆਂ ਕਿਸਮਾਂ, ਜੀਨੋਮਿਕ-ਸਹਾਇਤਾ ਪ੍ਰਾਪਤ ਪ੍ਰਜਣਨ, ਫਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਤਕਨੀਕਾਂ, ਸੰਯੁਕਤ ਪੋਸ਼ਣ ਪ੍ਰਬੰਧਨ, ਜੈਵ ਖਾਦ, ਸੰਯੁਕਤ ਕੀਟ ਪ੍ਰਬੰਧਨ ਤਕਨੀਕਾਂ, ਵਾਢੀ ਤੋਂ ਬਾਅਦ ਸੰਭਾਲਣ ਦੇ ਢੰਗ, ਪ੍ਰੋਸੈਸਿੰਗ ਤਕਨੀਕਾਂ ਅਤੇ ਵਿਸ਼ੇਸ਼ ਕਿਸਮਾਂ ਸੰਬੰਧੀ ਕੀਤੀਆਂ ਪਹਿਲਕਦਮੀਆਂ ਬਾਰੇ ਦੱਸਿਆ।
ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਯੂਨੀਵਰਸਿਟੀ ਦੇ ਪਸਾਰ ਢਾਂਚੇ ਅਤੇ ਵਿਗਿਆਨੀਆਂ ਅਤੇ ਕਿਸਾਨਾਂ ਵਿਚਕਾਰ ਇਸ ਦੇ ਮਜ਼ਬੂਤ ਸਬੰਧਾਂ ਬਾਰੇ ਚਰਚਾ ਕੀਤੀ। ਪੀਏਯੂ ਖੇਤੀ ਪਸਾਰ ਸੇਵਾਵਾਂ ਪ੍ਰਦਾਨ ਕਰਨ ਲਈ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਕੇਵੀਕੇ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੁਆਰਾ ਕਿਸ ਤਰ੍ਹ।  ਕਾਰਜ ਕਰਦਾ ਹੈ, ਇਸ ਬਾਰੇ ਉਨ੍ਹਾਂ ਚਾਨਣਾ ਪਾਇਆ।

Facebook Comments

Trending