ਲੁਧਿਆਣਾ : ਪੀ ਏ ਯੂ ਦੇ ਬੇਸਿਕ ਸਾਇੰਸਿਜ਼ ਅਤੇ ਹਿਊਮੈਨਟੀਜ਼ ਕਾਲਜ ਦੇ ਕੈਮਿਸਟਰੀ ਵਿਭਾਗ ਦੀ ਵਿਦਿਆਰਥਣ ਕੁਮਾਰੀ ਰਸ਼ਮੀ ਨੂੰ ਵਾਤਾਵਰਣ, ਆਰਥਿਕ ਅਤੇ ਪੌਸ਼ਟਿਕ ਸੁਰੱਖਿਆ ਲਈ ਕੁਦਰਤੀ ਅਤੇ ਜੈਵਿਕ ਖੇਤੀ ਵਿਸ਼ੇ ‘ਤੇ ਆਯੋਜਿਤ ਨੈਸ਼ਨਲ ਕਾਨਫਰੰਸ ਵਿੱਚ “ਦੂਜਾ ਸਰਵੋਤਮ ਪੋਸਟਰ ਪੇਸ਼ਕਾਰੀ ਅਵਾਰਡ ਪ੍ਰਦਾਨ ਕੀਤਾ ਗਿਆ ਹੈ।
ਇਹ ਵੱਕਾਰੀ ਪੁਰਸਕਾਰ ਸ਼੍ਰੀ. ਚੰਦਰ ਕੁਮਾਰ, ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ, ਹਿਮਾਚਲ ਪ੍ਰਦੇਸ਼ ਅਤੇ ਪ੍ਰੋ. ਐਚ.ਕੇ. ਚੌਧਰੀ, ਵਾਈਸ ਚਾਂਸਲਰ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵਵਿਦਿਆਲਿਆ ਪਾਲਮਪੁਰ ਨੇ ਪ੍ਰਦਾਨ ਕੀਤਾ। ।ਡਾ: ਸ਼ੰਮੀ ਕਪੂਰ, ਡੀਨ, ਬੇਸਿਕ ਸਾਇੰਸਿਜ਼ ਅਤੇ ਹਿਊਮੈਨਟੀਜ਼ ਕਾਲਜ ਡਾ: ਮਨਜੀਤ ਕੌਰ ਸੰਘਾ ਕੈਮਿਸਟਰੀ ਵਿਭਾਗ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਉਸ ਦੇ ਭਵਿੱਖ ਦੇ ਯਤਨਾਂ ਵਿੱਚ ਸਫਲਤਾ ਦੀ ਕਾਮਨਾ ਕੀਤੀ।