Connect with us

ਪੰਜਾਬੀ

ਵਰਧਮਾਨ ਸਮੂਹ ਨੇ ਪੀ.ਏ.ਯੂ. ਨੂੰ 30 ਲੋਹੇ ਦੇ ਬੈਂਚ ਕੀਤੇ ਭੇਂਟ 

Published

on

Vardhaman Group PAU 30 iron benched offerings
ਲੁਧਿਆਣਾ : ਵਰਧਮਾਨ ਸਮੂਹ ਨੇ ਪੀ.ਏ.ਯੂ. ਨਾਲ ਸਹਿਯੋਗ ਦੀ ਭਾਵਨਾ ਪ੍ਰਗਟਾਉਂਦਿਆਂ ਲੋਹੇ ਦੇ 30 ਬੈਂਚ ਯੂਨੀਵਰਸਿਟੀ ਨੂੰ ਭੇਂਟ ਕੀਤੇ | ਇਹ ਕਾਰਜ ਪੀ.ਏ.ਯੂ. ਦੀ ਹਰਿਆਲੀ ਅਤੇ ਸਫ਼ਾਈ ਮੁਹਿੰਮ ਨੂੰ ਹੁਲਰਾ ਦੇਣ ਦੇ ਮੰਤਵ ਨਾਲ ਨੇਪਰੇ ਚੜਿਆ | ਵਰਧਮਾਨ ਗਰੁੱਪ ਦੇ ਸੀਨੀਅਰ ਮੈਨੇਜਰ ਸ਼੍ਰੀ ਅਮਿਤ ਧਵਨ ਇਸ ਮੌਕੇ ਆਪਣੇ ਸਮੂਹ ਦੇ ਮੈਂਬਰਾਂ ਨਾਲ ਹਾਜ਼ਰ ਸਨ|
ਇਸ ਮੌਕੇ ਗੱਲਬਾਤ ਕਰਦਿਆ ਸ੍ਰੀ ਧਵਨ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਬਚਾਉਣ ਦਾ ਮੁੱਦਾ ਬੇਹੱਦ ਗੰਭੀਰ ਹੈ ਅਤੇ ਵਰਧਮਾਨ ਸਮੂਹ ਇਸ ਕਾਰਜ ਲਈ ਵਿਦਿਅਕ ਸੰਸਥਾਵਾਂ ਨਾਲ ਸਹਿਯੋਗ ਲਈ ਤਿਆਰ-ਬਰ-ਤਿਆਰ ਹੈ | ਉਹਨਾਂ ਕਿਹਾ ਕਿ ਇਸ ਸਹਿਯੋਗ ਨਾਲ ਸਦਭਾਵੀ ਅਤੇ ਸੋਹਣੀ ਦੁਨੀਆਂ ਦਾ ਨਿਰਮਾਣ ਹੋ ਸਕੇਗਾ | ਇਹ ਬੈਂਚ ਸਵੇਰ ਦੀ ਸੈਰ ਕਰਨ ਵਾਲੇ ਅਤੇ ਪੀ.ਏ.ਯੂ. ਵਿੱਚ ਆਉਣ ਵਾਲੇ ਲੋਕਾਂ ਲਈ ਭੇਂਟ ਕੀਤੇ ਗਏ ਹਨ |
ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਰਧਮਾਨ ਸਮੂਹ ਵੱਲੋਂ ਕੀਤੇ ਇਸ ਉਪਕਾਰੀ ਕਾਰਜ ਲਈ ਉਹਨਾਂ ਦਾ ਧੰਨਵਾਦ ਕੀਤਾ | ਡਾ. ਗੋਸਲ ਨੇ ਕਿਹਾ ਕਿ ਭੇਂਟ ਕੀਤੇ ਗਏ ਬੈਂਚ ਨਾ ਸਿਰਫ ਬੈਠਣ ਲਈ ਅਰਾਮਦਾਇਕ ਜਗ੍ਹਾ ਮੁਹੱਈਆ ਕਰਾਉਣਗੇ ਬਲਕਿ ਇਸ ਨਾਲ ਕੈਂਪਸ ਦੀ ਸੁੰਦਰਤਾ ਵਿੱਚ ਭਰਪੂਰ ਵਾਧਾ ਹੋਵੇਗਾ | ਕੈਂਪਸ ਦੇ ਵਾਤਾਵਰਨ ਨੂੰ ਸਾਫ, ਹਰਾ-ਭਰਾ ਅਤੇ ਸਥਿਰ ਬਣਾਈ ਰੱਖਣ ਵਿੱਚ ਵੀ ਇਹ ਬੈਂਚ ਮਹੱਤਵਪੂਰਨ ਸਾਬਤ ਹੋਣਗੇ |

Facebook Comments

Trending