ਪੰਜਾਬੀ
ਰਾਜ, ਹਿੰਸਾ ਅਤੇ ਸੱਭਿਆਚਾਰ ਵਿਸੇ ’ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ
Published
1 year agoon
ਲੁਧਿਆਣਾ : ਪੀ.ਏ.ਯੂ. ਦੇ ਬੇਸਿਕ ਸਾਇੰਸਜ਼ ਕਾਲਜ ਵਿੱਚ ਅਕਾਦਮਿਕ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਬਾਰੇ ਬਣੀ ਸੋਸਾਇਟੀ ਨੇ ਬੀਤੇ ਦਿਨੀਂ ਰਾਜ, ਹਿੰਸਾ ਅਤੇ ਸੱਭਿਆਚਾਰ ਵਿਸੇ ’ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ| ਇਸ ਭਾਸ਼ਣ ਦੇ ਬੁਲਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮਾਜ ਸਾਸਤਰ ਦੇ ਪ੍ਰੋਫੈਸਰ ਡਾ. ਐਚ.ਐਸ. ਭੱਟੀ ਸਨ | ਉਹਨਾਂ ਨੇ ਆਪਣੇ ਭਾਸ਼ਣ ਵਿੱਚ ਰਾਜ ਦੇ ਮਾਨਵ-ਵਿਗਿਆਨਕ, ਭੂਗੋਲਿਕ ਅਤੇ ਰਾਜਨੀਤਿਕ ਝੁਕਾਅ ਬਾਰੇ ਗੱਲ ਕੀਤੀ |
ਉਹਨਾਂ ਇਸ ਗੱਲ ’ਤੇ ਜੋਰ ਦਿੱਤਾ ਕਿ ਪਰ ਨਿਰਭਰਤਾ ਮੂਲ ਰੂਪ ਵਿੱਚ ਅਜ਼ਾਦੀ ਦੀ ਭਾਵਨਾ ਦਾ ਨਿਰਾਦਰ ਹੈ | ਨਾਲ ਹੀ ਉਹਨਾਂ ਨੇ ਧਰਮ, ਲੰਿਗ ਵਖਰੇਵਾਂ, ਵਿਸਵੀਕਰਨ ਅਤੇ ਪੂੰਜੀਵਾਦ ਦੀ ਭੂਮਿਕਾ ਨੂੰ ਰਾਜ ਦੇ ਗਲਬੇ ਅਧੀਨ ਦਰਸਾਇਆ| ਡਾ. ਭੱਟੀ ਨੇ ਰਾਜ ਵੱਲੋਂ ਕੀਤੀ ਜਾਂਦੀ ਹਿੰਸਾ ਦੇ ਪ੍ਰਚਲਨ ਵਿੱਚ ਅੰਗਰੇਜਾਂ ਦੀ ਭੂਮਿਕਾ ਵੱਲ ਇਸਾਰਾ ਕੀਤਾ, ਜੋ ਕਿ ਸਮਕਾਲੀ ਸਮੇਂ ਵਿੱਚ ਵੀ ਜਾਰੀ ਹੈ |
ਆਪਣੇ ਪ੍ਰਧਾਨਗੀ ਭਾਸਣ ਵਿੱਚ ਬੋਟਨੀ ਵਿਭਾਗ ਦੇ ਪ੍ਰੋਫੈਸਰ ਡਾ. ਸੀਮਾ ਬੇਦੀ ਨੇ ਡਾ. ਭੱਟੀ ਦੀਆਂ ਧਾਰਨਾਵਾਂ ਨਾਲ ਸਹਿਮਤੀ ਪ੍ਰਗਟਾਈ| ਉਨ•ਾਂ ਵਿਦਿਆਰਥੀਆਂ ਨੂੰ ਕਿਸੇ ਵੀ ਤਰ•ਾਂ ਦੀ ਨਕਾਰਾਤਮਕਤਾ ਵਿੱਚ ਨਾ ਆਉਣ ਅਤੇ ਦੇਸ ਦੀ ਤਰੱਕੀ ਵਿੱਚ ਆਪਣੀ ਊਰਜਾ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ| ਉਹਨਾਂ ਨੇ ਸੋਸਾਇਟੀ ਦੇ ਯਤਨਾਂ ਦੀ ਵੀ ਸਲਾਘਾ ਕੀਤੀ ਅਤੇ ਉਹਨਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਭਾਸਣਾਂ ਨੂੰ ਜਾਰੀ ਰੱਖਣ ਲਈ ਉਤਸਾਹਿਤ ਕੀਤਾ|
Facebook Comments
Advertisement
You may like
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
-
ਖੇਤੀ ਉੱਦਮੀਆਂ ਨੇ ਸਿਫਟ ਦੇ ਕਿਸਾਨ ਮੇਲੇ ਵਿੱਚ ਦੋ ਪੁਰਸਕਾਰ ਜਿੱਤੇ