Connect with us

ਪੰਜਾਬੀ

ਬਾਲ ਮਜਦੂਰੀ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਜਾਰੀ

Published

on

Awareness campaign for prevention of child labor continues

ਲੁਧਿਆਣਾ :  ਜ਼ਿਲ੍ਹਾ ਟਾਸਕ ਫੋਰਸ ਟੀਮਾਂ ਵੱਲੋ ਲੁਧਿਆਣਾ ਦੇ ਵੱਖ-ਵੱਖ ਇਲਾਕਿਆ ਵਿੱਚ ਬਾਲ ਮਜਦੂਰੀ ਦੀ ਰੋਕਥਾਮ ਲਈ ਅਚਨਚੇਤ ਚੈਕਿੰਗ ਕਰਦਿਆਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਸ਼ਮੀ ਨੇ ਦੱਸਿਆ ਕਿ ਵੱਖ-ਵੱਖ ਟੀਮਾਂ ਵਲੋਂ ਦੁੱਗਰੀ ਦੀ ਮਾਰਕੀਟ ਅਤੇ ਨਾਲ ਲੱਗਦੇ ਇਲਾਕੇ, ਨੂਰਵਾਲਾ ਰੋਡ, ਕਾਲੀ ਸੜ੍ਹਕ, ਸਿੱਧਵਾਂ ਬੇਟ, ਭੂੰਦੜੀ ਅਤੇ ਮਲਕਪੁਰ ਅਤੇ ਜਗਰਾਉਂ ਦੇ ਇਲਾਕੇ, ਕਰਤਾਰ ਸਿੰਘ ਨਗਰ, ਸਰਾਭਾ ਮਾਰਕੀਟ, ਬਾਵਾ ਹਸਪਤਾਲ ਰੋਡ, ਭਲਵਾਨ ਚੌਂਕ ਅਤੇ ਪ੍ਰਤਾਪ ਚੌਂਕ ਅਤੇ ਸਮਰਾਲਾ, ਤੂਰ ਮਾਰਕੀਟ, ਚੌੜਾ ਬਾਜ਼ਾਰ ਵਿੱਚ ਅਚਨਚੇਤ ਚੈਕਿੰਗ ਕਰਦਿਆਂ ਲੋਕਾਂ ਨੂੰ ਬਾਲ ਮਜ਼ਦੂਰੀ ਪ੍ਰਤੀ ਜਾਗਰੂਕ ਵੀ ਕੀਤਾ।

ਟੀਮਾਂ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰਸ਼ਮੀ, ਬਾਲ ਸੁਰੱਖਿਆ ਅਫ਼ਸਰ ਸ੍ਰੀ ਮੁਬੀਨ ਕੁਰੈਸ਼ੀ, ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ ਸ੍ਰੀ ਦੀਪਕ ਕੁਮਾਰ, ਆਊਟਰੀਚ ਵਰਕਰ ਸ੍ਰੀਮਤੀ ਰੀਤੂ ਸੂਦ, ਮਿਸ ਮਨਜੋਤ ਕੌਰ (ਅਕਾਊਟਂੈਟ) ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਲੇਬਰ ਇੰਸਪੈਕਟਰ ਸ੍ਰੀ ਨਰੇਸ਼ ਗਰਗ, ਗੁਰਮਿੰਦਰ ਸਿੰਘ (ਸਿੱਖਿਆ ਵਿਭਾਗ), ਸ. ਇੰਦਰਜੀਤ ਸਿੰਘ ਅਤੇ ਹੋਰ ਮੈਂਬਰ ਵੀ ਸ਼ਾਮਲ ਸਨ।

Facebook Comments

Trending