Connect with us

ਪੰਜਾਬੀ

ਸਪਰਿੰਗ ਡੇਲ ਦੇ ਟੀਚਿੰਗ ਸਟਾਫ਼ ਲਈ ਲਗਾਏ ਗਏ ਊਰਜਾਤਮਕ ਤੇ ਗੁਣਾਤਮਕ ਸੈਮੀਨਾਰ

Published

on

Energetic and qualitative seminars organized for the teaching staff of Springdale

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਦੇ ਸਮੂਹ ਸਟਾਫ਼ ਲਈ ਊਰਜਾਤਮਕ ਤੇ ਗੁਣਾਤਮਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਉੱਘੇ ਕਾਊਂਸਲਰ ਡਾਕਟਰ ਸ਼ਵੇਤਾ ਚੋਪੜਾ ਨੇ ਬੈਲੇਸਿੰਗ ਪਰਸਨਲ ਐਂਡ ਪ੍ਰੋਫੈਸ਼ਨਲ ਲਾਇਫ਼ ‘ਤੇ ਅਧਿਆਪਕਾਂ ਨਾਲ਼ ਆਪਣੇ ਵਿਚਾਰ ਸਾਂਝੇ ਕਰਕੇ ਉਨ੍ਹਾਂ ਨੂੰ ਨਿੱਜੀ ਅੱਤੇ ਕੰਮਕਾਜੀ ਜ਼ਿੰਦਗੀ ਵਿੱਚ ਤਾਲਮੇਲ ਸਥਾਪਿਤ ਕਰਨ ਲਈ ਪ੍ਰੇਰਿਆ।

ਸਕੂਲ ਕਾਊਂਸਲਰ ਡਾਕਟਰ ਗੁਰਪ੍ਰੀਤ ਨੇ ਬਹੁਤ ਗੰਭੀਰ ਵਿਸ਼ੇ ਫੀ਼ਅਰ ਐਂਡ ਰਿਸਪੈਕਟ, ਸਕੂਲ ਵਾਤਾਵਰਨ, ਬੱਚਿਆਂ ਅਤੇ ਅਧਿਆਪਕਾਂ ਵਿਚਕਾਰਲੇ ਆਪਸੀ ਸੰਬੰਧ ਵਿਸ਼ਿਆਂ ਉੱਤੇ ਅਧਿਆਪਕਾਂ ਨਾਲ਼ ਆਪਣੇ ਵਿਚਾਰ ਸਾਂਝੇ ਕਰਕੇ ਉਹਨਾਂ ਨੂੰ ਆਪਣੀ ਅਧਿਆਪਨ ਵਿਧੀ ਨੂੰ ਹੋਰ ਜ਼ਿਆਦਾ ਨਿਖੇਰਨ ਲਈ ਪ੍ਰੇਰਿਆ। ਸੈਮੀਨਾਰ ਦੌਰਾਨ ‘ਮਾਇੰਡਫੁ਼ਲਨੈੱਸ’ ਵਿਸ਼ੇ ਉੱਪਰ ਸ੍ਰੀਮਤੀ ਪ੍ਰਿਅੰਕਾ ਦੁਆਰਾ ਅਧਿਆਪਕਾਂ ਨੂੰ ਵੱਖ-ਵੱਖ ਉਦਾਹਰਣਾਂ ਦੇ ਕੇ ਅਤੇ ਵੱਖ- ਵੱਖ ਗਤੀਵਿਧੀਆਂ ਰਾਹੀਂ ਸਕਾਰਾਤਮਕ ਊਰਜਾ ਨੂੰ ਆਪਣੇ ਜੀਵਨ ਵਿੱਚ ਪ੍ਰਯੋਗ ਵਿੱਚ ਲਿਆਉਣ ਲਈ ਪ੍ਰੇਰਿਆ ਗਿਆ।

ਇਸ ਦੌਰਾਨ ਸਾਰੇ ਅਧਿਆਪਕਾਂ ਨੇ ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਕਈ ਸਵਾਲ ਵੀ ਪੁੱਛੇ ਜਿਨ੍ਹਾਂ ਦੇ ਆਏ ਹੋਏ ਕਾਊਂਸਲਰਜ਼ ਨੇ ਬਹੁਤ ਤਰਕ ਅਤੇ ਦਲੀਲ ਦੇ ਨਾਲ਼ ਜਵਾਬ ਵੀ ਦਿੱਤੇ। ਸੈਮੀਨਾਰ ਦੌਰਾਨ ਅਧਿਆਪਕਾਂ ਨੇ ਕਠਿਨ ਤੋਂ ਕਠਿਨ ਪਰਿਸਥਿਤੀਆਂ ਵਿੱਚੋਂ ਕਿਵੇਂ ਬਾਹਰ ਨਿਕਲਿਆ ਜਾਵੇ ਦੇ ਗੁਰ ਵੀ ਸਿੱਖੇ। ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਕਿਹਾ ਕਿ ਅਜਿਹੇ ਸੈਮੀਨਾਰ ਅਧਿਆਪਕਾਂ ਲਈ ਬਹੁਤ ਲਾਹੇਵੰਦ ਹੁੰਦੇ ਹਨ ਕਿਉਂਕਿ ਅਜਿਹੇ ਸੈਮੀਨਾਰ ਦੌਰਾਨ ਅਸੀਂ ਅਜਿਹੀਆਂ ਚੀਜ਼ਾਂ ਨੂੰ ਆਪਣੇ ਜੀਵਨ ਵਿੱਚ ਢਾਲਦੇ ਹਾਂ ਜਿਨ੍ਹਾਂ ਦੀ ਸਾਡੇ ਰੋਜ਼ਾਨਾ ਜੀਵਨ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਹੈ।

Facebook Comments

Trending