Connect with us

ਪੰਜਾਬੀ

ਹਲਕੇ ਨੂੰ ਹਰਾ-ਭਰਾ ਅਤੇ ਸਾਫ ਸੁਥਰਾ ਰੱਖਣ ਲਈ ਚਲਾਇਆ ਸਫ਼ਾਈ ਅਭਿਆਨ

Published

on

Cleanliness campaign conducted to keep the constituency green and clean

ਲੁਧਿਆਣਾ : ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਹਲਕੇ ਨੂੰ ਹਰਾ-ਭਰਾ ਅਤੇ ਸਾਫ ਸੁਥਰਾ ਰੱਖਣ ਲਈ ਵੱਖ-ਵੱਖ ਸਫ਼ਾਈ ਅਭਿਆਨ ਚਲਾਏ ਜਾ ਰਹੇ ਹਨ। ਵਿਸ਼ਵ ਵਾਤਾਵਰਨ ਦਿਵਸ ਮੌਕੇ ਵਾਰਡ ਨੰਬਰ 33 ਵਿਖੇ ਗਲੀਆਂ ਦੀ ਸਫ਼ਾਈ ਕਰਵਾਈ ਗਈ ਅਤੇ ਨਵੇਂ ਬੂਟੇ ਲਗਾਏ ਗਏ। ਉਹਨਾਂ ਕਿਹਾ ਕਿ ਵਾਤਾਵਰਣ ਸਾਨੂੰ ਪ੍ਰਮਾਤਮਾ ਵੱਲੋਂ ਦਿੱਤੀ ਇੱਕ ਵੱਡਮੁੱਲੀ ਦੇਣ ਹੈ ਜੋ ਕਿ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ ਕੇ ਵਾਤਾਵਰਨ ਦੀ ਸਾਂਭ-ਸੰਭਾਲ ਕੀਤੀ ਜਾਵੇ ।

ਉਨ੍ਹਾਂ ਵੱਲੋਂ ਹਲਕਾ ਵਾਸੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਅਪੀਲ ਕੀਤੀ ਗਈ ਅਤੇ ਨਾਲ ਹੀ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਦਾ ਸੁਨੇਹਾ ਵੀ ਦਿੱਤਾ ਗਿਆ। ਬੀਬੀ ਛੀਨਾ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਹਲਕਾ ਦੱਖਣੀ ਦੀ ਹਰ ਪੱਖੋਂ ਨੁਹਾਰ ਬਦਲਣਾ ਅਤੇ ਇਸੇ ਉਦੇਸ਼ ਨੂੰ ਮੁੱਖ ਰਖਦੇ ਹੋਏ ਹਲਕੇ ਵਿੱਚ ਸਫਾਈ ਮੁਹਿੰਮ ਜਾਰੀ ਹੈ। ਜਿਸ ਅਧੀਨ ਹਰ ਵਾਰਡ ਵਿੱਚ ਤਿੰਨ ਦਿਨ ਲਈ ਹਰ ਕੋਨੇ ਦੀ ਸਫਾਈ ਹੋਵੇਗੀ।

Facebook Comments

Trending