Connect with us

ਪੰਜਾਬੀ

ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਵਿਖੇ ਮਨਾਇਆ ਅੰਤਰਰਾਸ਼ਟਰੀ ਵਾਤਾਵਰਨ ਦਿਵਸ

Published

on

International Environment Day was celebrated at Pratap College of Education

ਲੁਧਿਆਣਾ : ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ ਵਿਖੇ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਬੂਟੇ ਲਗਾਕੇ ਲਾਇਫ਼ ਮਿਸ਼ਨ ਦੇ ਤਾਹਿਤ ਵਾਤਾਵਰਨ ਦਿਵਸ ਮਨਾਇਆ ਅਤੇ ‘ਆਵਾਜਾਈ ਨਿਯਮ ਜਾਗਰੂਕਤਾ ਅਤੇ ਸਾਇਬਰ ਅਪਰਾਧ ਰੋਕਥਾਮ ਪ੍ਰੋਗਰਾਮ’ ਵਿਸ਼ੇ ਤੇ ਵਿਸਤਾਰ ਭਾਸ਼ਣ ਕਰਵਾਇਆ ਗਿਆ।

ਜਸਬੀਰ ਸਿੰਘ ਟਰੈਫਿਕ ਐਜੂਕੇਸ਼ਨ ਸੈੱਲ ਨੇ ਰੋਡ ਸੇਫਟੀ ਸਾਇਬਰ ਕਰਾਇਮ ਤੇ ਚਰਚਾ ਕਰਦੇ ਹੋਏ ਕਿਹਾ ਕਿ ਅੱਜ ਸਮਾਜ ਵਿੱਚ ਬਹੁਤੇ ਹਾਦਸੇ ਟਰੈਫਿਕ ਨਿਯਮਾਂ ਦੀ ਅਣਦੇਖੀ ਕਾਰਨ ਹੋ ਰਹੇ ਹਨ। ਯੂਕੇ ਅਤੇ ਚੀਨ ਤੋਂ ਬਾਅਦ ਹਾਦਸਿਆਂ ਦੇ ਮਾਮਲੇ ਵਿੱਚ ਭਾਰਤ ਤੀਜੇ ਨੰਬਰ ਤੇ ਹੈ। ਪਰ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿੱਚ ਪਹਿਲੇ ਨੰਬਰ ਤੇ ਹੈ। ਉਹਨਾਂ ਹਾਜ਼ਰ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ।

 

Facebook Comments

Trending