Connect with us

ਪੰਜਾਬੀ

ਨਾਜਾਇਜ਼ ਦੁਕਾਨਾਂ ’ਤੇ ਚੱਲਿਆ ਨਿਗਮ ਦਾ ਪੀਲਾ ਪੰਜਾ

Published

on

The yellow paw of the corporation went on the illegal shops

ਲੁਧਿਆਣਾ : ਸਨਅਤੀ ਸ਼ਹਿਰ ਵਿੱਚ ਹੋ ਰਹੀਆਂ ਗੈਰਕਾਨੂੰਨੀ ਉਸਾਰੀਆਂ ’ਤੇ ਕਾਰਵਾਈ ਕਰਦਿਆਂ ਨਗਰ ਨਿਗਮ ਨੇ ਸੁਨੇਤ ਇਲਾਕੇ ਵਿੱਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਅੱਠ ਦੁਕਾਨਾਂ ’ਤੇ ਪੀਲਾ ਪੰਜਾ ਚਲਾਇਆ। ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੁਕਾਨਾਂ ਦੇ ਮਾਲਕ ਨਗਰ ਨਿਗਮ ਤੋਂ ਬਿਨ੍ਹਾਂ ਬਿਲਡਿੰਗ ਪਲਾਨ ਮੰਨਜ਼ੂਰ ਕਰਵਾਏ ਉਸਾਰੀ ਕਰ ਰਹੇ ਸਨ। ਸੁਨੇਤ ਦੇ ਰਿਹਾਇਸ਼ੀ ਇਲਾਕੇ ਵਿੱਚ ਇਹ ਵਪਾਰਕ ਉਸਾਰੀ ਹੋ ਰਹੀ ਸੀ। ਜਿਥੇ 8 ਦੁਕਨਾਂ ਬਣਾਈਆਂ ਜਾ ਰਹੀਆਂ ਸਨ।

ਬਿਲਡਿੰਗ ਇੰਸਪੈਕਟਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਗੈਰਕਾਨੂੰਨੀ ਗਤੀਵਿਧੀ ਬਾਰੇ ਨਿਯਮਿਤ ਨਿਰੀਖਣ ਦੌਰਾਨ ਪਤਾ ਲੱਗਿਆ ਸੀ, ਜਿਨ੍ਹਾਂ ਨੂੰ ਪਹਿਲਾਂ ਨੋਟਿਸ ਜਾਰੀ ਕੀਤੀ ਗਿਆ ਸੀ। ਇਸ ਦੇ ਬਾਵਜੂਦ ਬਿਲਡਿੰਗ ਮਾਲਕ ਵੱਲੋਂ ਆਪਣੀ ਉਸਾਰੀ ਜਾਰੀ ਰੱਖੀ ਗਈ। ਨਗਰ ਨਿਗਮ ਨੇ ਨੋਟਿਸ ਤੋਂ ਬਾਅਦ ਦੁਬਾਰਾ ਦੁਕਾਨ ਮਾਲਕ ਨੂੰ ਉਸਾਰੀ ਬੰਦ ਕਰ ਲਈ ਕਿਹਾ, ਜਦੋਂ ਅੱਗੋਂ ਕੋਈ ਜਵਾਬ ਨਹੀਂ ਆਇਆ ਤਾਂ ਉਨ੍ਹਾਂ ਨੇ ਜੇਸੀਬੀ ਮਸ਼ੀਨ ਤੇ ਪੁਲੀਸ ਦੀ ਮਦਦ ਨਾਲ ਗੈਰ ਕਾਨੂੰਨੀ ਉਸਾਰੀ ਨੂੰ ਢਹਿ ਢੇਰੀ ਕਰ ਦਿੱਤਾ।

Facebook Comments

Trending