Connect with us

ਪੰਜਾਬੀ

ਜ਼ੀਰੋ ਲਿਕੁਈਡ ਡਿਸਚਾਰਜ ਲਈ ਆਰਤੀ ਇੰਟਰਨੈਸ਼ਨਲ ਲਿਮਟਿਡ ਦੀ ਕੀਤੀ ਸ਼ਲਾਘਾ

Published

on

Kudos to Aarti International Limited for Zero Liquid Discharge

ਲੁਧਿਆਣਾ : ਸੰਸਦ ਮੈਂਬਰ ਸੰਜੀਵ ਅਰੋੜਾ ਨੇ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਨਾਲ ਮਾਛੀਵਾੜਾ ਵਿਖੇ ਆਰਤੀ ਇੰਟਰਨੈਸ਼ਨਲ ਲਿਮਟਿਡ ਦੇ ਕੰਪਲੈਕਸ ਦਾ ਦੌਰਾ ਕੀਤਾ। ਇਸ ਦਾ ਮੰਤਵ ਪੂਰੀ ਤਰ੍ਹਾਂ ਕਾਰਜਸ਼ੀਲ ਜ਼ੀਰੋ ਲਿਕਵਿਡ ਡਿਸਚਾਰਜ ਐਫਲੂਐਂਟ ਟ੍ਰੀਟਮੈਂਟ ਪਲਾਂਟ ਦੇਖਣਾ ਸੀ, ਜਿਸ ਵਿਚ 92 ਪ੍ਰਤੀਸ਼ਤ ਪਾਣੀ ਦੀ ਰਿਕਵਰੀ ਹੁੰਦੀ ਹੈ। ਇਸ ਮੌਕੇ ਕੰਪਨੀ ਦੇ ਡਾਇਰੈਕਟਰ ਰਾਜੀਵ ਮਿੱਤਲ ਵੀ ਮੌਜੂਦ ਸਨ।

ਪੰਜਾਬ ਭਰ ਵਿੱਚ ਕਿਸੇ ਵੀ ਉਦਯੋਗਿਕ ਯੂਨਿਟ ਵਿੱਚ ਮੌਜੂਦ ਇਹ ਇੱਕੋ ਇੱਕ ਪਲਾਂਟ ਹੈ। ਇਨ੍ਹਾਂ ਪਲਾਂਟਾਂ ਦੀ ਸਮਰੱਥਾ 2000 ਕਿਲੋ ਲੀਟਰ ਪਾਣੀ ਪ੍ਰਤੀ ਦਿਨ ਟ੍ਰੀਟ ਕਰਨ ਦੀ ਹੈ। ਟ੍ਰੀਟ ਕੀਤੇ ਪਾਣੀ ਦੀ ਮੁੜ ਵਰਤੋਂ ਕੀਤੀ ਜਾਂਦੀ ਹੈ। ਕੰਪਨੀ ਮੈਨੇਜਮੈਂਟ ਨੇ ਟਰੀਟਮੈਂਟ ਤੋਂ ਪਹਿਲਾਂ ਅਤੇ ਬਾਅਦ ਵਿਚ ਪਾਣੀ ਦੇ ਸੈਂਪਲ ਦਿਖਾਏ। ਇਨ੍ਹਾਂ ਨਮੂਨਿਆਂ ਨੂੰ ਦੇਖਣ ਅਤੇ ਫੈਕਟਰੀ ਅਹਾਤੇ ਵਿੱਚ ਟਰੀਟਮੈਂਟ ਪਲਾਂਟ ਦਾ ਦੌਰਾ ਕਰਨ ਤੋਂ ਬਾਅਦ, ਅਰੋੜਾ ਨੇ ਜ਼ੀਰੋ ਲਿਕੁਈਡ ਡਿਸਚਾਰਜ ਨੂੰ ਯਕੀਨੀ ਬਣਾਉਣ ਲਈ ਆਰਤੀ ਇੰਟਰਨੈਸ਼ਨਲ ਲਿਮਟਿਡ ਦੀ ਸ਼ਲਾਘਾ ਕੀਤੀ।

Facebook Comments

Trending