ਲੁਧਿਆਣਾ : ਸਿਹਤ ਵਿਭਾਗ ਵਲੋ ਸੂਬੇ ਦੇ ਲੋਕਾਂ ਵਿਚ ਮੋਟੇ ਅਨਾਜ਼ ਦੀ ਘੱਟਦੀ ਜਾ ਰਹੀ ਵਰਤੋ ਨੂੰ ਮੁੜ ਤੋ ਸ਼ੁਰੂ ਕਰਨ ਲਈ ਸਰਕਾਰ ਵਲੋ ਇਕ ਪੰਜਾਬੀ ਗੀਤ (ਮਿਲਟ) ਰਾਹੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਵੱਧ ਤੋ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਮਾਸ ਮੀਡੀਆ ਵਿੰਗ ਵਲੋ ਵੱਖ-ਵੱਖ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ ਡਾ. ਹਿੰਤਿਦਰ ਕੌਰ ਨੇ ਦੱਸਿਆ ਕਿ ਆਮ ਲੋਕਾਂ ਨੂੰ ਪੁਰਾਣੇ ਸਮੇਂ ਦੇ ਮੋਟੇ ਅਨਾਜ਼ ਤੋ ਜਾਣੂ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਉਨਾਂ ਦੱਸਿਆ ਕਿ ਪ੍ਰਚਲਤ ਅਨਾਜ਼ ਨਾਲ ਆਮ ਲੋਕ ਮੋਟਾਪਾ, ਬਲੱਡ ਪਰੈਸ਼ਰ, ਸੂਗਰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਪੀੜਤ ਹੋ ਰਹੇ ਹਨ। ਇਨਾਂ ਤੋ ਬਚਾਅ ਲਈ ਸਿਹਤ ਵਿਭਾਗ ਦੇ ਪ੍ਰੋਗਰਾਮ ਸਹੀ ਖਾਣ ਪੀਣ (ਈਟ ਰਾਈਟ) ਤਹਿਤ ਮੋਟੇ ਅਨਾਜ਼ ਦੀ ਵਰਤੋ ‘ਤੇ ਵਿਸ਼ੇਸ ਜ਼ੋਰ ਦਿੱਤਾ ਜਾ ਰਿਹਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਮੋਟੇ ਅਨਾਜ਼ ਵਿਚ ਕੋਦਰਾ, ਕੰਗਨੀ, ਹਰੀ ਕੰਗਨੀ, ਸੰਵਾਕ ਅਤੇ ਕੁਟਕੀ ਆਦਿ ਸ਼ਾਮਲ ਹਨ ਜਿਸਦੇ ਖਾਣ ਨਾਲ ਸਰੀਰ ਬਿਮਾਰੀਆਂ ਤੋ ਬਚਿਆ ਰਹਿੰਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੱਬਾ ਬੰਦ ਖਾਣਿਆਂ ਤੋ ਪ੍ਰਹੇਜ਼ ਕਰਕੇ ਇਸ ਮੋਟੇ ਅਨਾਜ਼ ਦੀ ਘਰਾਂ ਵਿਚ ਵੱਧ ਤੋ ਵੱਧ ਵਰਤੋ ਕੀਤੀ ਜਾਵੇ।