ਅੱਜ-ਕੱਲ੍ਹ ਸਾਰਾ ਦਿਨ ਫ਼ੋਨ, ਲੈਪਟਾਪ ਅਤੇ ਕੰਪਿਊਟਰ ਦੀ ਸਕਰੀਨ ‘ਤੇ ਨਜ਼ਰ ਰੱਖਣ ਨਾਲ ਅੱਖਾਂ ਦੀ ਸਿਹਤ ‘ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਰਹੀ ਹੈ ਜਿਸ ਕਾਰਨ ਨੌਜਵਾਨ ਪੀੜ੍ਹੀ ਛੋਟੀ ਉਮਰ ‘ਚ ਹੀ ਐਨਕਾਂ ਲਗਾਉਂਦੀ ਹੈ। ਵਿਟਾਮਿਨ ਏ ਕਾਰਨ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਕੰਪਿਊਟਰ, ਲੈਪਟਾਪ ‘ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਡਾਇਟ ‘ਚ ਵਿਟਾਮਿਨ-ਏ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਹੜੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ।
ਹਰੀਆਂ ਪੱਤੇਦਾਰ ਸਬਜ਼ੀਆਂ : ਸਰੀਰ ‘ਚ ਵਿਟਾਮਿਨ ਏ ਦੀ ਕਮੀ ਨੂੰ ਪੂਰਾ ਕਰਨ ਲਈ ਤੁਹਾਨੂੰ ਆਪਣੀ ਡਾਇਟ ‘ਚ ਹਰੀਆਂ ਪੱਤੇਦਾਰ ਸਬਜ਼ੀਆਂ, ਕੇਲਾ, ਪਾਲਕ, ਬ੍ਰੋਕਲੀ, ਗਾਜਰ, ਸ਼ਕਰਕੰਦੀ, ਟਮਾਟਰ, ਲਾਲ ਸ਼ਿਮਲਾ ਮਿਰਚ, ਖਰਬੂਜਾ, ਦੁੱਧ ਅਤੇ ਆਂਡੇ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਭਿੰਡੀ ਖਾਓ : ਤੁਸੀਂ ਭਿੰਡੀ ਦੀ ਸਬਜ਼ੀ ਨੂੰ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਇਸ ‘ਚ ਜ਼ੀਐਕਸੈਂਥਿਨ ਅਤੇ ਲੂਟੀਨ ਨਾਮਕ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਬੀਟਾ ਕੈਰੋਟੀਨ ਦੇ ਬਹੁਤ ਸਰੋਤ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਇਸ ‘ਚ ਪਾਇਆ ਜਾਣ ਵਾਲਾ ਵਿਟਾਮਿਨ-ਏ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਵੀ ਮਦਦ ਕਰਦਾ ਹੈ। ਜੇਕਰ ਤੁਹਾਨੂੰ ਮੋਤੀਆਬਿੰਦ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਸਵੇਰੇ ਖਾਲੀ ਪੇਟ ਕੱਚੀ ਭਿੰਡੀ ਖਾਓ। ਇਹ ਤੁਹਾਡੀ ਅੱਖਾਂ ਦੀ ਸਾਈਟ ਨੂੰ ਮਜ਼ਬੂਤ ਕਰੇਗਾ ਅਤੇ ਭਾਰ ਵਧਣ ਤੋਂ ਰੋਕਣ ‘ਚ ਵੀ ਮਦਦ ਕਰੇਗਾ।
ਸੈਲਮਨ ਫਿਸ਼ : ਅੱਖਾਂ ਨੂੰ ਸਿਹਤਮੰਦ ਰੱਖਣ ਲਈ ਸੈਲਮਨ ਫਿਸ਼ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ‘ਚ ਪਾਏ ਜਾਣ ਵਾਲੇ ਓਮੇਗਾ-3 ਫੈਟੀ ਐਸਿਡ ਰੈਟਿਨਾ ਨੂੰ ਹੈਲਥੀ ਰੱਖਣ ‘ਚ ਮਦਦ ਕਰਦੇ ਹਨ। ਜੇਕਰ ਤੁਹਾਨੂੰ ਅੱਖਾਂ ਖੁਸ਼ਕ ਹੋਣ ਦੀ ਸਮੱਸਿਆ ਹੈ ਤਾਂ ਉਸ ‘ਚ ਵੀ ਫਿਸ਼ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ।
ਆਂਵਲਾ: ਅੱਖਾਂ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਆਂਵਲੇ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਵਿਟਾਮਿਨ ਏ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ। ਤੁਸੀਂ ਆਂਵਲੇ ਦਾ ਸੇਵਨ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ। ਆਂਵਲੇ ਨੂੰ ਜੂਸ, ਮੁਰੱਬੇ ਜਾਂ ਕੈਂਡੀ ਦੇ ਰੂਪ ‘ਚ ਖਾਧਾ ਜਾ ਸਕਦਾ ਹੈ।
ਆਂਡਾ: ਅੱਖਾਂ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਆਂਡੇ ਦਾ ਸੇਵਨ ਵੀ ਕਰ ਸਕਦੇ ਹੋ। ਆਂਡੇ ਦੀ ਜ਼ਰਦੀ ‘ਚ ਵਿਟਾਮਿਨ ਏ, ਲੂਟੀਨ, ਜ਼ੈਕਸੈਂਥਿਨ ਅਤੇ ਜ਼ਿੰਕ ਚੰਗੀ ਮਾਤਰਾ ‘ਚ ਪਾਏ ਜਾਂਦੇ ਹਨ, ਜੋ ਅੱਖਾਂ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ।
ਗਾਜਰ : ਅੱਖਾਂ ਦੀ ਰੋਸ਼ਨੀ ਵਧਾਉਣ ਲਈ ਤੁਸੀਂ ਗਾਜਰ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਵਿਟਾਮਿਨ ਏ, ਵਿਟਾਮਿਨ ਸੀ, ਬੀਟਾ ਕੈਰੋਟੀਨ, ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਗਾਜਰ ਅੱਖਾਂ ‘ਚ ਇੰਫੈਕਸ਼ਨ, ਖੁਸ਼ਕੀ, ਜਲਣ, ਖੁਜਲੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਵੀ ਮਦਦ ਕਰਦੀ ਹੈ।