Connect with us

ਪੰਜਾਬੀ

ਸਪਰਿੰਗ ਡੇਲ ਸਕੂਲ ਵਿਖੇ ਕਰਵਾਏ ਇੰਟਰ ਹਾਊਸ ਮੈਥਸ ਪ੍ਰਸ਼ਨੋਤਰੀ ਮੁਕਾਬਲੇ

Published

on

Inter House Maths Quiz Competition conducted at Springdale School

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਅੰਤਰ ਹਾਊਸ ਮੈਥਸ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸਕੂਲ ਦੇ ਚਾਰੇ ਹਾਊਸਾਂ- ਲੋਟਸ,ਲਿਲੀ, ਜੈਸਮੀਨ ਅਤੇ ਰੋਜ਼ ਦੇ ਬੱਚਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਹ ਅੰਤਰ ਹਾਊਸ ਮੁਕਾਬਲਾ ਛੇਵੀਂ ਤੋਂ ਅੱਠਵੀਂ ਤੱਕ ਦੇ ਬੱਚਿਆਂ ਵਿਚਕਾਰ ਹੋਇਆ।

ਇਸ ਮੁਕਾਬਲੇ ਵਿੱਚ ਚਾਰੇ ਹਾਊਸਾਂ ਦੇ ਬੱਚਿਆਂ ਨੇ ਆਪਣਾ ਪੂਰਾ ਦਮਖਮ ਦਿਖਾਇਆ। ਬੱਚਿਆਂ ਨੇ ਇਸ ਪ੍ਰਸ਼ਨੋਤਰੀ ਮੁਕਾਬਲੇ ਦੌਰਾਨ ਪੁੱਛੇ ਗਏ ਸਵਾਲਾਂ ਦੇ ਬੜੀ ਹੀ ਸੂਝ-ਬੂਝ ਨਾਲ ਉੱਤਰ ਦਿੱਤੇ। ਇਸ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫ਼ਿਕੇਟ ਵੀ ਤਕਸੀਮ ਕੀਤੇ ਗਏ।

ਸਕੂਲ ਦੇ ਚੇਅਰਪਰਸਨ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਜੇਤੂ ਹਾਊਸਾਂ ਦੇ ਬੱਚਿਆਂ ਨੂੰ ਉਹਨਾਂ ਦੀ ਇਸ ਸ਼ਾਨਦਾਰ ਉਪਲੱਬਧੀ ਉੱਤੇ ਵਧਾਈ ਦਿੱਤੀ ਤੇ ਨਾਲ਼ ਹੀ ਬਾਕੀ ਬੱਚਿਆਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਆ। ਡਾਇਰੈਕਟਰਜ਼ ਮਨਦੀਪ ਸਿੰਘ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਜੇਤੂ ਬੱਚਿਆਂ ਦੀ ਪਿੱਠ ਥਾਪੜੀ ਤੇ ਭਵਿੱਖ ਵਿੱਚ ਵੀ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਹੱਲਾਸ਼ੇਰੀ ਦਿੱਤੀ।

Facebook Comments

Trending