Connect with us

ਪੰਜਾਬੀ

ਲੁਧਿਆਣਾ ਦੇ 13 ਪੁਲਿਸ ਥਾਣਿਆਂ ‘ਚ ਲੱਗੇ ਸੋਲਰ ਸਿਸਟਮ ਦਾ DGP ਗੌਰਵ ਯਾਦਵ ਨੇ ਕੀਤਾ ਉਦਘਾਟਨ

Published

on

DGP Gaurav Yadav inaugurated the solar system in 13 police stations of Ludhiana

ਲੁਧਿਆਣਾ : ਲੁਧਿਆਣਾ ਵਿਚ ਡੀਜੀਪੀ ਗੌਰਵ ਯਾਦਵ ਨੇ 13 ਪੁਲਿਸ ਥਾਣਿਆਂ ਵਿਚ ਸੋਲਰ ਸਿਸਟਮ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਿਜਲੀ ਦੀ ਕਿੱਲਤ ਦੂਰ ਹੋਵੇਗੀ। ਨਾਲ ਹੀ ਥਾਣਿਆਂ ਵਿਚ ਲੋੜੀਂਦੀ ਬਿਜਲੀ ਸਪਲਾਈ ਸਮੇਂ ‘ਤੇ ਮਿਲੇਗੀ। ਜੇਕਰ ਇਨ੍ਹਾਂ ਦੇ ਲਗਾਉਣ ਨਾਲ ਪੁਲਿਸ ਥਾਣਿਆਂ ਨੂੰ ਫਾਇਦਾ ਪਹੁੰਚਿਆ ਤਾਂ ਆਉਣ ਵਾਲੇ ਸਮੇਂ ਵਿਚ ਮਹਾਨਗਰ ਦੇ 15 ਹੋਰ ਥਾਣਿਆਂ ਨੂੰ ਵੀ ਸੋਲਰ ਸਿਸਟਮ ਨਾਲ ਜੋੜਿਆ ਜਾਵੇਗਾ।

ਪੁਲਿਸ ਨੇ ਬਿਜਲੀ ਬਚਤ ਦੇ ਨਾਲ ਆਧੁਨਿਕ ਬਿਜਲੀ ਇਸਤੇਮਾਲ ਕਰਨ ਲਈ ਸਾਰੇ ਪੁਲਿਸ ਸਟੇਸ਼ਨਾਂ ਤੇ ਆਫਿਸਾਂ ਵਿਚ ਸੋਲਰ ਸਿਸਟਮ ਦੀ ਯੋਜਨਾ ਬਣਾਈ ਗਈ ਹੈ। ਪੰਜਾਬ ਵਿਚ 400 ਪੁਲਿਸ ਥਾਣੇ ਹਨ। ਜਲਦ ਇਨ੍ਹਾਂ ਨੂੰ ਯੋਜਨਾ ਤਹਿਤ ਜੋੜ ਕੇ ਆਧੁਨਿਕ ਸੋਲਰ ਸਿਸਟਮ ਲਗਾਇਆ ਜਾਵੇਗਾ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮਹਾਨਗਰ ਵਿਚ ਲੋਕਾਂ ਦੇ ਸਹਿਯੋਗ ਨਾਲ ਪੁਲਿਸ ਥਾਣਿਆਂ ਵਿਚ ਸੋਲਰ ਸਿਸਟਮ ਲਗਵਾਏ ਗਏ ਹਨ।

Facebook Comments

Trending