ਲੁਧਿਆਣਾ : ਬੀਸੀਐਮ ਆਰੀਆ ਇੰਟਰਨੈਸ਼ਨਲ ਸਕੂਲ, ਲੁਧਿਆਣਾ ਨੇ ਮਾਪਿਆਂ ਲਈ ‘ਪਰਿਵਾਰ ਦਿਵਸ’ ਦਾ ਆਯੋਜਨ ਕੀਤਾ, ਜਿਸ ਦਾ ਉਦੇਸ਼ ਵਿਦਿਆਰਥੀ ਦੇ ਸਮੁੱਚੇ ਵਿਕਾਸ ਵਿੱਚ ਹਿੱਸਾ ਲੈਣ ਵਾਲੇ ਅਧਿਆਪਕ, ਮਾਪਿਆਂ ਅਤੇ ਬੱਚਿਆਂ ਵਿਚਕਾਰ ਇੱਕ ਮਜ਼ਬੂਤ ਸਬੰਧ ਸਥਾਪਤ ਕਰਨਾ ਅਤੇ ਨਾਲ ਹੀ ਪਰਿਵਾਰ ਨੂੰ ਵੱਖ-ਵੱਖ ਸਕੂਲ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਇੱਕ ਪਿਆਰ ਭਰਿਆ ਮਾਹੌਲ ਪ੍ਰਦਾਨ ਕਰਨਾ ਸੀ।
ਲਾ ਫੈਮਿਲਾ ਪਰਿਵਾਰ ਦਿਵਸ ਦੀ ਸ਼ੁਰੂਆਤ ਮੁੱਖ ਮਹਿਮਾਨ ਸ੍ਰੀਮਤੀ ਰਮਾ ਮੁੰਜਾਲ ਵੱਲੋਂ ਦੀਵੇ ਜਗਾ ਕੇ ਕੀਤੀ ਗਈ। ਵੇਦਾਂ ਅਤੇ ਆਰੀਆ ਸਮਾਜ ਦੀ ਮਹੱਤਤਾ ਬਾਰੇ ਪਹਿਲੀ ਪੇਸ਼ਕਾਰੀ ਸਾਰਿਆਂ ਲਈ ਪ੍ਰਸ਼ੰਸਾ ਦਾ ਵਿਸ਼ਾ ਸੀ। ਇਸ ਤੋਂ ਇਲਾਵਾ ਰੈਟਰੋ ਥੀਮ ਤੇ ਪੇਸ਼ਕਾਰੀ, ਸੰਗੀਤ, ਡਾਂਸ ਆਰਟ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ।
ਬੱਚਿਆਂ ਨਾਲ ਸਟੇਜ ‘ਤੇ ਮਾਪਿਆਂ ਦਾ ਪ੍ਰਦਰਸ਼ਨ ਹਰ ਕਿਸੇ ਲਈ ਉਤਸੁਕਤਾ ਦਾ ਵਿਸ਼ਾ ਸੀ। ਮਾਪਿਆਂ ਦੀਆਂ ਰੁਚੀਆਂ ਦੀ ਖੋਜ ਕਰਨ ਦੀ ਇਹ ਇੱਕ ਵਿਲੱਖਣ ਕੋਸ਼ਿਸ਼ ਸੀ।ਸਕੂਲ ਦੇ ਪ੍ਰਧਾਨ ਸ੍ਰੀ ਸੁਰੇਸ਼ ਮੁੰਜਾਲ ਅਤੇ ਸ੍ਰੀਮਤੀ ਰਮਾ ਮੁੰਜਾਲ ਨੇ ਮਾਪਿਆਂ ਵੱਲੋਂ ਕੀਤੇ ਕਲਾਤਮਕ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।