ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 10ਵੀਂ ਸ਼੍ਰੇਣੀ ਦੀ ਮਾਰਚ 2023 ਵਿੱਚ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੁੜੀਆਂ ਨੇ ਹੀ ਮੱਲ੍ਹਾਂ ਮਾਰੀਆਂ ਹਨ। ਫਰੀਦਕੋਟ ਦੀ ਗਗਨਦੀਪ ਕੌਰ ਨੇ 650 ਵਿਚੋਂ 650 ਨੰਬਰ ਲੈ ਕੇ 100 ਫ਼ੀਸਦੀ ਨਾਲ ਸੂਬੇ ਵਿੱਚੋਂ ਟਾਪ ਕੀਤਾ ਹੈ।
ਇਸ ਤੋਂ ਇਲਾਵਾ ਫਰੀਦਕੋਟ ਦੀ ਹੀ ਨਵਜੋਤ ਕੌਰ ਨੇ 648 ਅੰਕ ਲੈ ਕੇ 99.69 ਫ਼ੀਸਦੀ ਨਾਲ ਦੂਜਾ ਸਥਾਨ ਤੇ ਮਾਨਸਾ ਦੀ ਹਰਮਨਦੀਪ ਕੌਰ ਨੇ 646 ਅੰਕ ਲੈ ਕੇ 99.38 ਫ਼ੀਸਦੀ ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਵਾਰ 10ਵੀਂ ਜਮਾਤ ਦਾ ਕੁੱਲ ਨਤੀਜਾ 97.54 ਫ਼ੀਸਦੀ ਰਿਹਾ । ਸਰਕਾਰੀ ਸਕੂਲਾਂ ਦਾ ਪਾਸ ਫ਼ੀਸਦ 97.76 ਰਿਹਾ ਤੇ ਪ੍ਰਾਈਵੇਟ ਸਕੂਲਾਂ ਦਾ ਨਤੀਜਾ 97% ਰਿਹਾ। 10ਵੀਂ ਜਮਾਤ ਵਿੱਚੋ 98.46 ਫ਼ੀਸਦੀ ਕੁੜੀਆਂ ਤੇ 96.73 ਫ਼ੀਸਦੀ ਮੁੰਡੇ ਪਾਸੇ ਹੋਏ ਹਨ ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁਹੱਈਆ ਜਾਣਕਾਰੀ ਅਨੁਸਾਰ ਮਾਰਚ 2023 ਵਿੱਚ ਕਰਵਾਈ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਦਾ ਨਤੀਜਾ 26 ਮਈ ਨੂੰ ਐਲਾਨ ਦਿੱਤਾ ਗਿਆ ਹੈ । ਸਬੰਧਤ ਪ੍ਰੀਖਿਆਰਥੀਆਂ ਦੀ ਜਾਣਕਾਰੀ ਲਈ ਇਹ ਨਤੀਜਾ ਅਗਲੇ ਦਿਨ 27 ਮਈ ਨੂੰ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ‘ਤੇ ਉਪਲਬਧ ਕਰਵਾ ਦਿੱਤਾ ਜਾਵੇਗਾ।