Connect with us

ਪੰਜਾਬੀ

 ਪਿੰਡ ਗੜ੍ਹੀ ਤਰਖਾਣਾ ‘ਚ ਕਰੀਬ 3 ਏਕੜ ਜ਼ਮੀਨ ਕਰਵਾਈ ਕਬਜ਼ਾ ਮੁਕਤ

Published

on

About 3 acres of land in village Garhi Tarkhana has been freed from possession

ਲੁਧਿਆਣਾ :  ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਬਲਾਕ ਮਾਛੀਵਾੜਾ ਅਧੀਨ ਗ੍ਰਾਮ ਪੰਚਾਇਤ ਗੜ੍ਹੀ ਤਰਖਾਣਾ ਦੀ 3 ਏਕੜ 1 ਕਨਾਲ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਗਿਆ। ਬੀ.ਡੀ.ਪੀ.ਓ ਮਾਛੀਵਾੜਾ ਗੁਰਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਬਲਾਕ ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਗੜ੍ਹੀ ਤਰਖਾਣਾ ਦੀ 3 ਏਕੜ 1 ਕਨਾਲ ਜੋਕਿ ਰਸਤਾ ਅਤੇ ਖਾਲਾ ਸੀ, ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਗਿਆ।

ਬੀ.ਡੀ.ਪੀ.ਓ. ਮਾਂਗਟ ਨੇ ਅੱਗੇ ਦੱਸਿਆ ਕਿ ਇਸ ਜ਼ਮੀਨ ‘ਤੇ ਪਿੰਡ ਵਾਸੀਆਂ ਵਲੋਂ ਨਾਜਾਇਜ ਕਬਜ਼ਾ ਕੀਤਾ ਹੋਇਆ ਸੀ। ਇਸ ਮੌਕੇ ਸੁਪਰਡੰਟ ਗੁਰਪ੍ਰੀਤ ਸਿੰਘ ਬਦੇਸ਼ਾ, ਲਖਵਿੰਦਰ ਸਿੰਘ ਪੰਚਾਇਤ ਅਫ਼ਸਰ, ਅਮਰਜੀਤ ਸਿੰਘ ਪੰਚਾਇਤ ਸਕੱਤਰ ਵਲੋਂ ਉਪਰੋਕਤ ਰਕਬੇ ਦਾ ਕਬਜ਼ਾ ਸਰਪੰਚ/ਸਮੂਹ ਪੰਚ ਗੜ੍ਹੀ ਤਰਖਾਣਾ ਦੇ ਸਪੁਰਦ ਕੀਤਾ ਗਿਆ। ਡੀ.ਡੀ.ਪੀ.ਓ ਨਵਨੀਤ ਜੋਸ਼ੀ ਨੇ ਦੱਸਿਆ ਕਿ ਸੂਬੇ ਵਿੱਚ ਸਰਕਾਰ ਵਲੋਂ ਆਮ ਲੋਕਾਂ ਨੂੰ ਭੌ-ਮਾਫੀਆ, ਰੇਤ ਮਾਫੀਆ, ਮਾਈਨਿੰਗ ਮਾਫੀਆ, ਟ੍ਰਾਂਸਪੋਰਟ ਮਾਫੀਆ ਤੋਂ ਨਿਜ਼ਾਤ ਦਿਵਾਉਣ ਲਈ ਵਚਨਬੱਧ ਹੈ।

Facebook Comments

Trending