Connect with us

ਪੰਜਾਬੀ

ਤੇਜਾ ਸਿੰਘ ਸੁਤੰਤਰ ਸਕੂਲ ਨੇ ਪੰਜਾਬ ਵਿੱਚੋ ਸਭ ਤੋਂ ਵੱਧ ਮੈਰਿਟਾਂ ਕੀਤੀਆਂ ਹਾਸਿਲ

Published

on

Teja Singh Independent School achieved the highest number of merits in Punjab

ਲੁਧਿਆਣਾ : ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ ਲੁਧਿਆਣਾ ਹਮੇਸ਼ਾ ਹੀ ਵਿੱਦਿਅਕ ਖੇਤਰ ਵਿੱਚ ਅਵੱਲ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ 10+2 ਕਲਾਸ ਦਾ ਨਤੀਜਾ ਐਲਾਨਿਆ ਗਿਆ। ਜਿਸ ਵਿੱਚ ਸਕੂਲ ਦੇ ਵਿਦਿਆਰਥੀ ਹਰਜੋਤ ਸਿੰਘ ਅਤੇ ਜਸ਼ਨਦੀਪ ਸਿੰਘ ਨੇ 491/500 ਸਾਇੰਸ ਗਰੁੱਪ ਵਿੱਚੋਂ ਅੰਕ ਪ੍ਰਾਪਤ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚੋਂ ਪੰਜਾਬ ਚੋਂ 9ਟਹ ਰੈਂਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।

ਇਸ ਤੋਂ ਇਲਾਵਾ ਜਸ਼ਨਦੀਪ ਸਿੰਘ ਅਤੇ ਹਰਜੋਤ ਸਿੰਘ ਨੇ 12ਵਾਂ, ਤਨੀਸ਼ਾ ਵਰਮਾ ਅਤੇ ਗਰਿਮਾ ਜੈਨ ਨੇ 13ਵਾਂ ਅਤੇ ਅਰਮਨਦੀਪ ਕੌਰ ਨੇ ਕ੍ਰਮਵਾਰ 15ਵਾਂ ਰੈਂਕ ਪ੍ਰਾਪਤ ਕੀਤਾ। ਆਰਟਸ ਗਰੁੱਪ ਵਿੱਚੋਂ ਬਲਦੀਪ ਕੌਰ ਅਤੇ ਪ੍ਰੀਤੀ ਕੁਮਾਰੀ ਨੇ 11ਵਾਂ ਅਤੇ ਮਨਮੀਤ ਕੌਰ ਅਤੇ ਜੋਤੀ ਦੱਤਾ ਨੇ 13ਵਾਂ, ਸ਼ਿਵਮ ਨੇ 14ਵਾਂ , ਸਿਮਰਜੋਤ ਕੌਰ, ਨੈਨਾ ਅਹੁਜਾ ਅਤੇ ਨਵਨੀਤ ਕੌਰ ਨੇ 15ਵਾਂ ਰੈਂਕ ਹਾਸਲ ਕੀਤਾ।

ਕਾਮਰਸ ਗਰੁੱਪ ਵਿੱਚੋਂ ਮਨਵੀਰ ਸਿੰਘ ਨੇ 14ਵਾਂ ਰੈਂਕ ਪ੍ਰਾਪਤ ਕੀਤਾ। ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ ਲੁਧਿਆਣਾ ਨੇ 10+2 ਬੋਰਡ ਦੇ ਨਤੀਜੇ ਵਿੱਚੋਂ 16 ਮੈਰਿਟਾਂ ਹਾਸਿਲ ਕਰਕੇ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਇੱਕ ਵਾਰ ਫਿਰ ਤੋਂ ਬੁਲੰਦੀਆ ਉੱਪਰ ਰਹਿਣ ਦਾ ਖਿਤਾਬ ਹਾਸਲ ਕੀਤਾ।

ਇਸ ਖੁਸ਼ੀ ਦੇ ਮੌਕੇ ਉੱਤੇ ਡਾਇਰੈਕਟਰ ਸ. ਦਾਨਿਸ਼ ਗਰੇਵਾਲ ਨੇ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈਆਂ ਦਿੱਤੀਆਂ। ਪ੍ਰਿੰਸੀਪਲ ਮੈਡਮ ਹਰਜੀਤ ਕੌਰ ਨੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।

Facebook Comments

Trending