ਅਪਰਾਧ
ਖਾਤੇ ਹੈੱਕ ਕਰ ਕੇ 9.91 ਲੱਖ ਦੀ ਨਕਦੀ ਕਰਵਾਈ ਟਰਾਂਸਫਰ, ਇਕ ਮੁਲਜ਼ਮ ਦਾ ਖਾਤਾ ਸੀਜ਼
Published
2 years agoon
ਲੁਧਿਆਣਾ : ਤੇਜ਼ ਤਰਾਰ ਸਾਈਬਰ ਠੱਗਾਂ ਨੇ ਲੁਧਿਆਣਾ ਦੇ ਇੱਕ ਵਿਅਕਤੀ ਦੇ ਖਾਤੇ ਹੈੱਕ ਕਰਕੇ 9 ਲੱਖ 91 ਹਜ਼ਾਰ ਰੁਪਏ ਦੀ ਨਕਦੀ ਟਰਾਂਸਫਰ ਕਰਵਾ ਲਈ। ਇਸ ਮਾਮਲੇ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਕਿਚਲੂ ਨਗਰ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਦੀ ਸ਼ਿਕਾਇਤ ਤੇ ਬਿਹਾਰ ਦੇ ਪਟਨਾ ਇਲਾਕੇ ਦੇ ਵਾਸੀ ਚੰਦਨ ਕੁਮਾਰ ਅਤੇ ਵੈਸਟ ਬੰਗਾਲ ਦੇ ਰਹਿਣ ਵਾਲੇ ਅੰਬਿਕਾ ਸੂੱਭਾ ਦੇ ਖਿਲਾਫ ਕੇਸ ਦਰਜ ਕਰਕੇ ਤਫਤੀਸ ਸ਼ੁਰੂ ਕਰ ਦਿੱਤੀ ਹੈ।
ਥਾਣਾ ਪੀਏਯੂ ਦੀ ਪੁਲਿਸ ਸ਼ਿਕਾਇਤ ਦਿੰਦਿਆਂ ਕਿਚਲੂ ਨਗਰ ਦੇ ਵਾਸੀ ਅਸ਼ੋਕ ਕੁਮਾਰ ਨੇ ਦੱਸਿਆ ਕਿ 22 ਜਨਵਰੀ ਨੂੰ ਉਸ ਦੇ ਇੰਡਸਿੰਡ ਬੈਂਕ ਅਤੇ ਕੇਨਰਾ ਬੈਂਕ ਵਾਲੇ ਖਾਤਿਆਂ ਚੋਂ ਨੈਟ ਬੈਂਕਿੰਗ ਦੇ ਜ਼ਰੀਏ 9 ਲੱਖ 91 ਹਜ਼ਾਰ ਰੁਪਏ ਦੀ ਨਕਦੀ ਟਰਾਸ਼ਫਰ ਕਰਵਾਈ ਗਈ। ਇਸ ਮਾਮਲੇ ਵਿਚ ਪੁਲਿਸ ਅਧਿਕਾਰੀਆਂ ਨੇ ਪੜਤਾਲ ਕਰਕੇ ਪਾਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਚੰਦਨ ਕੁਮਾਰ ਅਤੇ ਅੰਬਿਕਾ ਸੂੱਭਾ ਹਨ। ਪੁਲਿਸ ਨੇ ਤਫਤੀਸ਼ ਤੋਂ ਬਾਅਦ ਦੋਵਾਂ ਮੁਲਜ਼ਮਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਥਾਣਾ ਪੀਏਯੂ ਅਤੇ ਸਾਈਬਰ ਸੈੱਲ ਦੀ ਟੀਮ ਨੇ ਸਾਂਝੇ ਤੌਰ ਤੇ ਪੜਤਾਲ ਸ਼ੁਰੂ ਕੀਤੀ। ਤਫ਼ਤੀਸ਼ ਤੇ ਦੌਰਾਨ ਪੁਲਿਸ ਨੇ ਬੈਂਕ ਅਧਿਕਾਰੀਆਂ ਦੀ ਮਦਦ ਨਾਲ ਤਿੰਨ ਲੱਖ ਰੁਪਏ ਵਾਪਸ ਮੰਗਵਾ ਲਏ ਹਨ। ਇਸੇ ਤਰ੍ਹਾਂ ਪੁਲਿਸ ਨੇ ਪੜਤਾਲ ਕੀਤੀ ਤਾਂ ਇੱਕ ਮੁਲਜ਼ਮ ਦੇ ਖਾਤੇ ਵਿੱਚ 14 ਲੱਖ ਰੁਪਏ ਦੀ ਰਕਮ ਪਾਈ ਗਈ। ਪੁਲਿਸ ਨੇ ਉਸ ਮੁਲਜ਼ਮ ਦਾ ਖਾਤਾ ਸੀਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
You may like
-
ਲੁਧਿਆਣਾ ਦੇ ਇੱਕ ਮਸ਼ਹੂਰ ਕਾਰੋਬਾਰੀ ਨਾਲ ਕਰੋੜਾਂ ਰੁਪਏ ਦੀ ਹੋਈ ਠੱਗੀ
-
ਅਮਰੀਕੀ ਦੂਤਾਵਾਸ ਦੀ ਕਾਰਵਾਈ ‘ਚ ਫਸੇ ਪੰਜਾਬ ਦੇ ਮਸ਼ਹੂਰ ਏਜੰਟ, 7 ਖਿਲਾਫ ਧੋਖਾਧੜੀ ਦਾ ਮਾਮਲਾ ਦਰਜ
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਮਹਾਰਾਣੀ ਪ੍ਰਨੀਤ ਕੌਰ ਦਾ PA ਬਣਿਆ ਲੱਖਾਂ ਦੀ ਠੱਗੀ, ਪਤੀ-ਪਤਨੀ ਸਮੇਤ 3 ਨਾਮਜ਼ਦ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ