ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ਼ਿਜ, ਦਸ਼ਮੇਸ ਖ਼ਾਲਸਾ ਸਕੂਲ, ਹੇਰਾਂ ਅਤੇ ਖਾਲਸਾ ਕਾਲਜੀਏਟ ਸਕੂਲ, ਸਧਾਰ ਵਲੋਂ ਹਰ ਸਾਲ ਦੀ ਤਰ੍ਹਾਂ ਸਾਂਝੇ ਤੌਰ ਤੇ ਕਾਲਜ ਦੇ ਸਾਬਕਾ ਪ੍ਰਧਾਨ ਸਵ: ਬਖਤਾਵਰ ਸਿੰਘ ਗਿੱਲ ਦੀ 31ਵੀਂ ਸਲਾਨਾ ਯਾਦ ਮਨਾਈ ਗਈ, ਜਿਨ੍ਹਾਂ ਦੇ ਉੱਦਮਾਂ ਸਦਕਾ ਇਹ ਸੰਸਥਾਵਾਂ ਪੰਜਾਬ ਦੀਆਂ ਹੀ ਨਹੀਂ ਸਗੋਂ ਦੇਸ਼ ਦੀਆਂ ਮੋਢੀ ਸੰਸਥਾਵਾਂ ਬਣੀਆਂ ਹਨ। ਉਨ੍ਹਾਂ ਦੀ ਸੁਯੋਗ ਅਗਵਾਈ ਹੇਠ ਇਨ੍ਹਾਂ ਸੰਸਥਾਵਾਂ ਦੇ ਅਧਿਆਪਕਾਂ ਅਤੇ ਵਿਿਦਆਰਥੀਆਂ ਨੇ ਕਈ ਪੱਖੋਂ ਸ਼ਲਾਘਾਯੋਗ ਕਾਰਜ ਕੀਤੇ ਹਨ।
ਮਾਤਾ ਗੰਗਾ ਲੜਕੀਆਂ ਦੇ ਹੋਸਟਲ ਦੇ ਗੁਰਦੁਆਰਾ ਸਾਹਿਬ ਵਿਖੇ ਆਰੰਭ ਕੀਤੇ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਸਜੇ ਦੀਵਾਨ ਵਿਚ ਤਿੰਨਾਂ ਹੀ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਉਪਰੰਤ ਭਾਈ ਰਾਜਿੰਦਰ ਸਿੰਘ, ਹਜ਼ੂਰੀ ਰਾਗੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਸਰਾਭਾ ਨਗਰ, ਲੁਧਿਆਣਾ ਦੇ ਜੱਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ।
ਪ੍ਰਿੰਸੀਪਲ ਮਨਜੀਤ ਸਿੰਘ ਖਟੜਾ ਨੇ ਸੰਬੋਧਨ ਕਰਦਿਆਂ ਬਖਤਾਵਰ ਸਿੰਘ ਗਿੱਲ ਨਾਲ ਜੁੜੀਆਂ ਹੋਈਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾ ਆਪਣੇ ਸੰਬੋਧਨ ਵਿਚ ਕਿਹਾ ਕਿ ਬਖਤਾਵਰ ਸਿੰਘ ਗਿੱਲ ਸਰੀਰਕ ਸਿਹਤ ਅਤੇ ਦਿਮਾਗੀ ਸਿਹਤ ਨੂੰ ਧਿਆਨ ਵਿਚ ਰੱਖਕੇ ਚੱਲਣ ਵਾਲੀ ਸ਼ਖ਼ਸੀਅਤ ਸਨ। ਇਸੇ ਕਰਕੇ ਉਨ੍ਹਾ ਨੇ ਇਨ੍ਹਾਂ ਵਿੱਦਿਅਕ ਸੰਸਥਾਵਾਂ ਦੇ ਨਾਲ^ਨਾਲ ਪ੍ਰੇਮਜੀਤ ਮੈਮੋਰੀਅਲ ਹਸਪਤਾਲ ਦੀ ਉਸਾਰੀ ਵੀ ਕਰਵਾਈ। ਉਨ੍ਹਾ ਦੀ ਸੋਚ ਸੀ ਕਿ ਖੁੱਲ੍ਹੇ ਵਾਤਾਵਰਣ ਵਿਚ ਰਹਿ ਕੇ ਵਿਆਕਤੀ ਦੀ ਸੋਚ ਵੀ ਵਿਸ਼ਾਲ ਹੋ ਜਾਂਦੀ ਹੈ।