Connect with us

ਪੰਜਾਬੀ

ਵਿਸ਼ਵ ਰੈਡ ਕਰਾਸ ਦਿਵਸ ਮੌਕੇ ਲਗਾਇਆ ਗਿਆ ਖੂਨਦਾਨ ਅਤੇ ਸਿਹਤ ਜਾਂਚ ਕੈਂਪ 

Published

on

Blood donation and health screening camp organized on the occasion of World Red Cross Day

ਲੁਧਿਆਣਾ :  ਇੰਡੀਅਨ ਰੈਡ ਕਰਾਸ ਸੋਸਾਇਟੀ ਲੁਧਿਆਣਾ ਵਲੋ ਰੈਹਰਾਸ ਸੇਵਾ ਸੋਸਾਇਟੀ ਲੁਧਿਆਣਾ ਦੇ ਸਹਿਯੋਗ ਨਾਲ ਬੀਤੇ ਕੱਲ੍ਹ ਵਿਸ਼ਵ ਰੈਡ ਕਰਾਸ ਦਿਵਸ ਮੌਕੇ ਰੈਡ ਕਰਾਸ ਬਲੱਡ ਬੈਂਕ ਵਿਖੇ ਖੂਨਦਾਨ ਅਤੇ ਸਿਹਤ ਜਾਂਚ ਕੈਂਪ ਲਗਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਚਾਬਾ ਵਲੋਂ ਇਸ ਕੈਪ ਦਾ ਉਦਘਾਟਨ ਕੀਤਾ ਗਿਆ।

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਾਬਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਹਾ ਕਿ ਜੇਕਰ ਬੰਦੇ ਨੇ ਮਨੁੱਖਤਾ ਦੀ ਸੇਵਾ ਕਰਨੀ ਹੋਵੇ ਤਾਂ ਖੂਨਦਾਨ ਸਭ ਤੋਂ ਵੱਡੀ ਸੇਵਾ ਮੰਨੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਪਰ ਫੇਰ ਵੀ ਖੂਨ ਦੀ ਘਾਟ ਦਾਨੀ ਲੋਕਾਂ ਦੇ ਸਹਿਯੋਗ ਨਾਲ ਹੀ ਪੂਰੀ ਕੀਤੀ ਜਾ ਸਕਦੀ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਆਮ ਲੋਕਾਂ ਦੀ ਸਹੂਲਤ ਲਈ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੇ ਹਨ।
ਇਸ ਖੂਨਦਾਨ ਕੈਂਪ ਕੈਂਪ ਵਿਚ ਕੁੱਲ 25 ਡੋਨਰਾ ਵਲੋ ਰੈਡ ਕਰਾਸ ਬੱਲਡ ਬੈਂਕ ਨੂੰ ਬੱਲਡ ਡੋਨੇਟ ਕੀਤਾ ਗਿਆ।ਇਸ ਮੋਕੇ ਜ਼ਿਲਾ ਰੈਡ ਕਰਾਸ ਸੋਸਾਇਟੀ, ਲੁਧਿਆਣਾ ਦੇ ਕਾਰਜਕਾਰੀ ਸੱਕਤਰ ਸ਼੍ਰੀ ਬਲਬੀਰ ਚੰਦ ਏਰੀ ਅਤੇ ਬਲੱਡ ਬੈਂਕ ਦੇ ਇੰਚਾਰਜ਼ ਡਾ. ਮਾਨਵੀ ਗੁਪਤਾ ਵੀ ਮੋਜੂਦ ਸਨ ।

Facebook Comments

Trending