Connect with us

ਅਪਰਾਧ

ਕੰਮ ‘ਤੇ ਗਈ ਔਰਤ ਸ਼ੱਕੀ ਹਾਲਾਤ ‘ਚ ਲਾ.ਪ.ਤਾ, 26 ਅਪ੍ਰੈਲ ਨੂੰ ਘਰੋਂ ਗਈ ਸੀ ਪਰ ਵਾਪਸ ਨਹੀਂ ਪਰਤੀ

Published

on

The woman who went to work went missing under suspicious circumstances, she left home on April 26 but did not return

ਲੁਧਿਆਣਾ : ਫੇਰੀ ਲਗਾ ਕੇ ਜੁਰਾਬਾਂ ਵੇਚਣ ਵਾਲੀ ਔਰਤ 26 ਅਪ੍ਰੈਲ ਦੀ ਸ਼ਾਮ ਨੂੰ ਕੰਮ ‘ਤੇ ਗਈ ,ਪਰ ਘਰ ਵਾਪਸ ਨਾ ਪਰਤੀ। 12 ਦਿਨ ਬੀਤ ਜਾਣ ਦੇ ਬਾਵਜੂਦ ਔਰਤ ਸਬੰਧੀ ਕੋਈ ਸੂਚਨਾ ਨਹੀਂ ਮਿਲੀ। ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮੁਹੱਲਾ ਹਬੀਬ ਗੰਜ ਦੇ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਜੁਰਾਬਾਂ ਵੇਚਣ ਦਾ ਕੰਮ ਕਰਦੀ ਹੈ। 26 ਅਪ੍ਰੈਲ ਸ਼ਾਮ ਚਾਰ ਵਜੇ ਦੇ ਕਰੀਬ ਉਹ ਘਰ ਤੋਂ ਕੰਮ ਲਈ ਗਈ ਸੀ।

ਵਾਕਫ ਵਿਅਕਤੀਆਂ ਅਤੇ ਰਿਸ਼ਤੇਦਾਰਾਂ ਕੋਲੋਂ ਪੁੱਛ ਪੜਤਾਲ ਕਰਨ ਦੇ ਬਾਵਜੂਦ ਉਸ ਦਾ ਪਤਾ ਨਹੀਂ ਲੱਗਿਆ। ਔਰਤ ਦੇ ਪਤੀ ਨੂੰ ਸ਼ੱਕ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਆਪਣੇ ਨਿੱਜੀ ਸਵਾਰਥ ਲਈ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਉਧਰੋਂ ਇਸ ਮਾਮਲੇ ਸਬੰਧੀ ਏਐਸਆਈ ਸੋਨਾ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਔਰਤ ਦੇ ਪਤੀ ਦੀ ਸ਼ਿਕਾਇਤ ‘ਤੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

Facebook Comments

Trending