ਲੁਧਿਆਣਾ : ਕਰਾਈਮ ਬਰਾਂਚ-1 ਦੀ ਟੀਮ ਨੇ ਆਈਪੀਐਲ ਮੈਚ ‘ਤੇ ਦੜਾ ਸੱਟਾ ਲਗਾ ਰਹੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਕੀਰਤ ਨਗਰ ਹੈਬੋਵਾਲ ਦੇ ਰਹਿਣ ਵਾਲੇ ਸਾਗਰ ਕੱਕੜ, ਭਾਈ ਰਣਧੀਰ ਸਿੰਘ ਨਗਰ ਦੇ ਵਾਸੀ ਰਾਹੁਲ ਤੇ ਕਰੋਸ ਵਿੰਡ ਫਲੈਟ ਬੀ6 ਦੇ ਵਾਸੀ ਦੀਪਕ ਜੈਨ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਖਿਲਾਫ ਅਪਰਾਧਿਕ ਸਾਜ਼ਿਸ਼ ਧੋਖਾਧੜੀ ਤੇ ਗੈਂਬਲਿੰਗ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਖਬਰ ਖਾਸ ਕੋਲੋਂ ਇਤਲਾਹ ਮਿਲੀ ਕਿ ਮੁਲਜ਼ਮ ਹੋਟਲ ਕੀਜ਼ ਦੇ ਕੋਲ ਰੇਲਵੇ ਲਾਈਨਾਂ ਦੇ ਲਾਗੇ ਤੇ ਟੀ 20 ਆਈਪੀਐਲ ਕ੍ਰਿਕਟ ਮੈਚ ‘ਤੇ ਦੜਾ ਸੱਟਾ ਲਗਾ ਰਹੇ ਹਨ। ਜਾਣਕਾਰੀ ਤੋਂ ਬਾਅਦ ਪੁਲਿਸ ਨੇ ਦਬਿਸ਼ ਦੇ ਕੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ 2 ਲੈਪਟਾਪ,6 ਮੋਬਾਈਲ ਫੋਨ ਅਤੇ 12500 ਰੁਪਏ ਦੀ ਨਕਦੀ ਬਰਾਮਦ ਕੀਤੀ।