Connect with us

ਪੰਜਾਬੀ

ਪੰਜਾਬ ‘ਚ ਅੱਜ ਤੋਂ ਬਦਲਿਆ ਸਰਕਾਰੀ ਦਫ਼ਤਰਾਂ ਦਾ ਸਮਾਂ, ਹਸਪਤਾਲਾਂ ਦੇ ਸਮੇਂ ਵਿੱਚ ਕੋਈ ਤਬਦੀਲੀ ਨਹੀਂ

Published

on

In Punjab, the timings of government offices have changed from today, there is no change in the timings of hospitals

ਲੁਧਿਆਣਾ : ਪੰਜਾਬ ਸਰਕਾਰ ਨੇ ਗਰਮੀ ਦੇ ਮੌਸਮ ਦੌਰਾਨ ਬਿਜਲੀ ਦੀ ਸੰਭਾਵਿਤ ਕਮੀ ਨਾਲ ਨਜਿੱਠਣ ਲਈ ਅੱਜ ਗਲਵਾਰ ਤੋਂ ਆਪਣੇ ਦਫਤਰਾਂ ਦਾ ਸਮਾਂ ਬਦਲ ਦਿੱਤਾ ਹੈ। ਅੱਜ ਤੋਂ ਸਰਕਾਰੀ ਦਫ਼ਤਰ ਸਵੇਰੇ 7.30 ਵਜੇ ਖੁੱਲ੍ਹੇ। ਪਹਿਲੇ ਦਿਨ ਹੀ ਕਈ ਥਾਵਾਂ ’ਤੇ ਅਧਿਕਾਰੀ ਸਮੇਂ ਸਿਰ ਦਫ਼ਤਰ ਨਹੀਂ ਪੁੱਜੇ।

ਦੱਸ ਦੇਈਏ ਕਿ ਅੱਜ 2 ਮਈ ਤੋਂ ਸਾਰੇ ਦਫਤਰਾਂ ਦਾ ਸਮਾਂ 7.30 ਵਜੇ ਤੋਂ ਦੋ ਵਜੇ ਤੱਕ ਕਰ ਦਿੱਤਾ ਗਿਆ ਹੈ, ਜਦਕਿ ਹਸਪਤਾਲ ਪਹਿਲਾਂ ਵਾਂਗ ਹੀ ਅੱਠ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਆਪਣੀਆਂ ਸੇਵਾਵਾਂ ਦੇਣਗੇ। ਇਸ ਸਬੰਧੀ ਸਿਹਤ ਵਿਭਾਗ ਨੇ ਹੁਕਮ ਜਾਰੀ ਕਰ ਦਿੱਤੇ ਹਨ। ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ 24 ਘੰਟੇ ਮਿਲਣਗੀਆਂ। ਸਿਹਤ ਵਿਭਾਗ ਮੁਤਾਬਕ ਹਸਪਤਾਲਾਂ ਦੇ ਸਮੇਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ, ਮਰੀਜ਼ ਪਹਿਲਾਂ ਵਾਂਗ ਹੀ ਉਥੇ ਪਹੁੰਚ ਕੇ ਆਪਣਾ ਇਲਾਜ ਕਰਵਾ ਸਕਣਗੇ।

ਸਿਹਤ ਵਿਭਾਗ ਦਾ ਇਹ ਹੁਕਮ ਜ਼ਿਲ੍ਹਾ ਹਸਪਤਾਲ, ਸਬ-ਡਵੀਜ਼ਨ ਹਸਪਤਾਲ, ਪ੍ਰਾਇਮਰੀ ਹੈਲਥ ਸੈਂਟਰਾਂ, ਕਮਿਊਨਿਟੀ ਹੈਲਥ ਸੈਂਟਰਾਂ, ਆਮ ਆਦਮੀ ਕਲੀਨਿਕਾਂ, ਈ.ਐੱਸ.ਆਈ. ਹਸਪਤਾਲਾਂ ‘ਤੇ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਸੂਬੇ ਵਿੱਚ ਹਸਪਤਾਲਾਂ ਦੇ ਅੰਦਰ ਸਥਿਤ ਦਫਤਰ ਸਵੇਰੇ 9 ਵਜੇ ਤੋਂ 5 ਵਜੇ ਤੱਕ ਖੁੱਲ੍ਹਦੇ ਸਨ। ਹੁਣ ਸਵੇਰੇ ਸਾਢੇ ਸੱਤ ਵਜੇ ਤੋਂ ਦੋ ਵਜੇ ਤੱਕ ਖੁੱਲ੍ਹੇ ਰਹਿਣਗੇ।

Facebook Comments

Trending