ਦੇਸੀ ਘਿਓ ਵੀ ਸਾਡੀ ਖ਼ੁਰਾਕ ਦਾ ਅਹਿਮ ਹਿੱਸਾ ਹੈ। ਇਸ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਆਯੁਰਵੇਦ ਅਨੁਸਾਰ ਘਿਓ ਵਿਚ ਕਈ ਔਸ਼ਧੀ ਗੁਣ ਵੀ ਪਾਏ ਜਾਂਦੇ ਹਨ। ਸਿਹਤ ਨੂੰ ਲਾਭ ਦੇਣ ਦੇ ਨਾਲ-ਨਾਲ ਘਿਓ ਖਾਣੇ ਦਾ ਸਵਾਦ ਵੀ ਵਧਾਉਂਦਾ ਹੈ। ਇਹੀ ਕਾਰਨ ਹੈ ਕਿ ਲੋਕ ਘਿਓ ਨਾਲ ਰੋਟੀ, ਪਰੌਂਠੇ, ਦਾਲ ਅਤੇ ਪਕਵਾਨ ਖਾਣਾ ਪਸੰਦ ਕਰਦੇ ਹਨ। ਇਸ ਵਿਚ ਵਿਟਾਮਿਨ ਏ, ਸੀ, ਡੀ, ਕੇ ਵਰਗੇ ਕਈ ਪੌਸ਼ਟਿਕ ਤੱਤ ਅਤੇ ਖਣਿਜ ਪਾਏ ਜਾਂਦੇ ਹਨ।
ਕੀ ਤੁਸੀਂ ਜਾਣਦੇ ਹੋ ਕਿ ਸਿਹਤ ਲਈ ਫਾਇਦੇਮੰਦ ਘਿਓ ਕਈ ਵਾਰ ਸਾਡੇ ਲਈ ਨੁਕਸਾਨਦਾਇਕ ਵੀ ਸਾਬਿਤ ਹੋ ਸਕਦਾ ਹੈ। ਦਰਅਸਲ ਘਿਓ ਕੁਝ ਲੋਕਾਂ ਲਈ ਨੁਕਸਾਨਦੇਹ ਵੀ ਸਾਬਿਤ ਹੋ ਸਕਦਾ ਹੈ। ਜੇ ਤੁਹਾਨੂੰ ਵੀ ਅਜਿਹੀਆਂ ਕੁਝ ਸਮੱਸਿਆਵਾਂ ਹਨ ਤਾਂ ਅੱਜ ਹੀ ਘਿਓ ਤੋਂ ਦੂਰ ਰਹੋ ਕਿਉਂਕਿ ਇਸ ਦਾ ਸੇਵਨ ਤੁਹਾਡੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ।
ਜੇ ਤੁਸੀਂ ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਬਦਹਜ਼ਮੀ ਆਦਿ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਗਲਤੀ ਨਾਲ ਵੀ ਘਿਓ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦਰਅਸਲ ਪਾਚਨ ਜਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਵਿਚ ਘਿਓ ਖਾਣ ਨਾਲ ਤੁਹਾਡੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ।
ਲਿਵਰ ਸਿਰੋਸਿਸ
ਜੇ ਤੁਸੀਂ ਲਿਵਰ ਸਿਰੋਸਿਸ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਵੀ ਤੁਹਾਨੂੰ ਘਿਓ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੀ ਸਮੱਸਿਆ ‘ਚ ਘਿਓ ਦਾ ਸੇਵਨ ਕਰਨ ਨਾਲ ਤੁਹਾਡੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ।
ਮੌਸਮੀ ਬੁਖਾਰ ‘ਚ ਨੁਕਸਾਨਦੇਹ ਘਿਓ
ਬੁਖਾਰ ਆਦਿ ਵਿਚ ਵੀ ਘਿਓ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਘਿਓ ਖੰਘ ਨੂੰ ਵਧਾਉਣ ਦਾ ਕੰਮ ਕਰਦਾ ਹੈ। ਅਜਿਹੇ ‘ਚ ਬਿਹਤਰ ਹੋਵੇਗਾ ਕਿ ਤੁਸੀਂ ਬੁਖਾਰ ਹੋਣ ‘ਤੇ ਘਿਓ ਤੋਂ ਦੂਰ ਰਹੋ। ਖਾਸ ਤੌਰ ‘ਤੇ ਮੌਸਮੀ ਬੁਖਾਰ ਹੋਣ ‘ਤੇ ਗਲਤੀ ਨਾਲ ਵੀ ਘਿਓ ਦਾ ਸੇਵਨ ਨਾ ਕਰੋ।
ਹੈਪੇਟਾਈਟਸ
ਹੈਪੇਟਾਈਟਸ ਤੋਂ ਪੀੜਤ ਵਿਅਕਤੀ ਨੂੰ ਵੀ ਘਿਓ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ ਜੇ ਤੁਸੀਂ ਹੈਪੇਟਾਈਟਸ ਤੋਂ ਪੀੜਤ ਹੋਣ ‘ਤੇ ਘਿਓ ਖਾਂਦੇ ਹੋ, ਤਾਂ ਇਹ ਤੁਹਾਡੀ ਹਾਲਤ ਨੂੰ ਹੋਰ ਵੀ ਖਰਾਬ ਕਰ ਸਕਦਾ ਹੈ। ਇਸ ਸਥਿਤੀ ਵਿਚ ਲਿਵਰ ਵਿਚ ਸੋਜ਼ ਕਾਰਨ ਇਹ ਭਾਰੀ ਚੀਜ਼ਾਂ ਨੂੰ ਹਜ਼ਮ ਨਹੀਂ ਕਰ ਪਾਉਂਦਾ ਹੈ।
ਗਰਭ ਅਵਸਥਾ ਤੇ ਕੋਲੈਸਟ੍ਰੋਲ
ਜੇ ਤੁਸੀਂ ਗਰਭਵਤੀ ਹੋ ਤਾਂ ਤੁਹਾਨੂੰ ਸ਼ੁਰੂਆਤੀ ਮਹੀਨਿਆਂ ‘ਚ ਵੀ ਘਿਓ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ, ਸ਼ੁਰੂਆਤ ‘ਚ ਘਿਓ ਖਾਣ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ। ਇਸ ਤੋਂ ਇਲਾਵਾ ਜੇ ਤੁਸੀਂ ਹਾਈ ਕੋਲੈਸਟ੍ਰੋਲ ਤੋਂ ਪਰੇਸ਼ਾਨ ਹੋ ਤਾਂ ਘਿਓ ਦਾ ਸੇਵਨ ਨਾ ਕਰੋ। ਇਸ ਕਾਰਨ ਸਰੀਰ ਵਿਚ ਸੈਚੂਰੇਟਿਡ ਫੈਟੀ ਐਸਿਡ ਅਤੇ ਕੋਲੈਸਟ੍ਰੋਲ ਦੀ ਮਾਤਰਾ ਵੱਧ ਸਕਦੀ ਹੈ।