Connect with us

ਪੰਜਾਬੀ

ਪੀ.ਏ.ਯੂ. ਦੀ ਵਿਦਿਆਰਥਣ ਨੂੰ ਪ੍ਰਾਪਤ ਹੋਈ ਵੱਕਾਰੀ ਖੁਰਾਣਾ ਫੈਲੋਸ਼ਿਪ

Published

on

PAU The student received the prestigious Khurana Fellowship

ਲੁਧਿਆਣਾ : ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਵਿੱਚ ਐੱਮ ਐੱਸ ਸੀ ਦੀ ਵਿਦਿਆਰਥੀ ਕੁਮਾਰੀ ਅਰਸ਼ਿਥਾ ਸ਼ਰਮਾ ਨੂੰ ਮਾਣਮੱਤੇ ਖੁਰਾਣਾ ਸਕਾਲਰਜ਼ ਪ੍ਰੋਗਰਾਮ 2023 ਲਈ ਚੁਣਿਆ ਗਿਆ ਹੈ | ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਬਾਇਓਤਕਨਾਲੋਜੀ ਵਿਭਾਗ ਅਤੇ ਭਾਰਤ ਅਮਰੀਕੀ ਵਿਗਿਆਨ ਤਕਨਾਲੋਜੀ ਫੋਰਮ ਵਲੋਂ ਸਾਂਝੇ ਰੂਪ ਵਿੱਚ ਚਲਾਇਆ ਜਾਂਦਾ ਹੈ | ਇਸ ਸਕਾਲਰਸ਼ਿਪ ਪ੍ਰੋਗਰਾਮ ਤਹਿਤ ਨੌਜਵਾਨ ਵਿਦਿਆਰਥੀਆਂ ਨੂੰ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ 10 ਤੋਂ 12 ਹਫ਼ਤਿਆਂ ਲਈ ਖੋਜ ਕਰਨ ਦਾ ਮੌਕਾ ਮਿਲਦਾ ਹੈ |

ਕੁਮਾਰੀ ਅਰਸ਼ਿਥਾ ਸ਼ਰਮਾ ਨੂੰ ਅਮਰੀਕਾ ਵਿੱਚ ਟੈਂਸੀ ਯੂਨੀਵਰਸਿਟੀ ਅਤੇ ਨੋਕਸਵਿਲੇ ਯੂਨੀਵਰਸਿਟੀਆਂ ਦੀਆਂ ਪ੍ਰਯੋਗਸ਼ਲਾਵਾਂ ਵਿੱਚ ਪ੍ਰੋਫੈਸਰ ਜੁਆਨ ਲੁਇਸ ਜੁਰੇ ਫੁੰਤੇਸ ਦੀ ਨਿਗਰਾਨੀ ਹੇਠ ਦਸ ਹਫ਼ਤੇ ਖੋਜ ਕਰਨ ਦਾ ਮੌਕਾ ਮਿਲੇਗਾ | ਇਸ ਦੌਰਾਨ ਵਿਦਿਆਰਥੀ ਨਵੀਨ ਮੌਲੀਕਿਊਲਰ ਤਕਨੀਕਾਂ, ਜੀਨ ਐਡਟਿੰਗ ਇੰਸੈਕਟ ਬਾਇਓ ਐੱਸਸ ਆਦਿ ਬਾਰੇ ਜਾਨਣ ਅਤੇ ਖੋਜ ਕਰਨ ਦਾ ਮੌਕਾ ਮਿਲੇਗਾ | ਨਾਲ ਹੀ ਉਸਨੂੰ 2500 ਅਮਰੀਕਨ ਡਾਲਰ ਦੀ ਮਾਲੀ ਇਮਦਾਦ ਤੋਂ ਇਲਾਵਾ ਸਿਹਤ ਬੀਮਾ ਅਤੇ ਯਾਤਰਾ ਖਰਚ ਵੀ ਦਿੱਤੇ ਜਾਣਗੇ |

Facebook Comments

Trending