Connect with us

ਪੰਜਾਬੀ

ਪੀ.ਏ.ਯੂ. ਵਿੱਚ ਵੱਖ-ਵੱਖ ਵਿਭਾਗਾਂ ਨੇ ਮਨਾਇਆ ਧਰਤੀ ਦਿਵਸ

Published

on

PAU Various departments celebrated Earth Day

ਲੁਧਿਆਣਾ : ਵਿਸ਼ਵ ਧਰਤੀ ਦਿਵਸ ਮੌਕੇ ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਅਤੇ ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਨੇ ਵਿਸ਼ਵ ਧਰਤੀ ਦਿਵਸ ਮਨਾਇਆ। ਪਲਾਂਟ ਬਰੀਡਿੰਗ ਵਿਭਾਗ ਦੇ ਸਮਾਰੋਹ ਵਿੱਚ ਵਿਭਾਗ ਦੇ ਮੁਖੀ ਡਾ. ਵਰਿੰਦਰ ਸਿੰਘ ਸੋਹੂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਜਦਕਿ ਅਧਿਆਪਨ ਇੰਚਾਰਜ਼ ਡਾ. ਐੱਸ ਕੇ ਢਿੱਲੋਂ, ਚਾਰਾ ਸੈਕਸ਼ਨ ਦੇ ਇੰਚਾਰਜ ਡਾ. ਆਰ ਐੱਸ ਸੋਹੂ ਅਤੇ ਹੋਰ ਅਧਿਆਪਕ ਵੀ ਮੌਜੂਦ ਰਹੇ।

ਇਸ ਮੌਕੇ ਜਸਮੀਤ ਕੌਰ, ਹਰਮਨਪ੍ਰੀਤ ਕੌਰ, ਦਇਆਨੰਦ ਬਾਣਾ ਅਤੇ ਤਰੁਨ ਕਪੂਰ ਨੇ ਕੁਦਰਤੀ ਸਰੋਤਾਂ ਨੂੰ ਬਚਾਉਣ ਅਤੇ ਮੋਟੇ ਅਨਾਜਾਂ ਵਾਲੀਆਂ ਫ਼ਸਲਾਂ ਦੀ ਕਾਸ਼ਤ ਲਈ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਧਾਨਗੀ ਭਾਸ਼ਣ ਵਿੱਚ ਡਾ. ਵੀ ਐੱਸ ਸੋਹੂ ਨੇ ਵਿਦਿਆਰਥੀਆਂ ਵਲੋਂ ਇਸ ਦਿਹਾੜੇ ਨੂੰ ਮਨਾਏ ਜਾਣ ਦਾ ਸਵਾਗਤ ਕੀਤਾ। ਉਹਨਾਂ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਕੇ ਇਸ ਗ੍ਰਹਿ ਨੂੰ ਸੁਰੱਖਿਅਤ ਬਨਾਉਣ ਲਈ ਮੁਹਿੰਮ ਚਲਾਏ ਜਾਣ ਦੀ ਅਪੀਲ ਕੀਤੀ।

ਉਹਨਾਂ ਨੇ ਖੇਤੀ ਖੇਤਰ ਵਿੱਚ ਸਮਾਰਟ ਤਕਨਾਲੋਜੀਆਂ ਦੇ ਦਖਲ ਨੂੰ ਅਜੋਕੇ ਸਮੇਂ ਦੀ ਮੰਗ ਵੀ ਕਿਹਾ। ਇਸ ਸਮਾਰੋਹ ਵਿੱਚ ਡਾ. ਆਰ ਐੱਸ ਸੋਹੂ, ਡਾ. ਐੱਸ ਕੇ ਢਿੱਲੋਂ ਅਤੇ ਡਾ. ਰੁਚਿਕਾ ਭਾਰਦਵਾਜ ਨੇ ਵੀ ਵਿਦਿਆਰਥੀਆਂ ਨਾਲ ਧਰਤੀ ਦਿਵਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਵਿਭਾਗ ਦੇ ਵਿਦਿਆਰਥੀਆਂ ਨੇ ਪੋਸਟਰ ਬਣਾ ਕੇ ਇਸ ਦਿਹਾੜੇ ਦੇ ਮਹੱਤਵ ਤੋਂ ਇਲਾਵਾ 2023 ਨੂੰ ਮਿਲਟਸ ਵਰ੍ਹਾ ਮਨਾਏ ਜਾਣ ਦਾ ਸੁਨੇਹਾ ਵੀ ਪ੍ਰਸਾਰਿਤ ਕੀਤਾ।

ਮਨੁੱਖ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਨੇ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਬੋਪਾਰਾਏ ਦੇ ਬੀ ਐੱਸ ਸੀ ਕਮਿਊਨਟੀ ਸਾਇੰਸ ਦੇ ਆਖਰੀ ਵਰ੍ਹੇ ਦੇ ਵਿਦਿਆਰਥੀਆਂ ਨਾਲ ਇਹ ਦਿਹਾੜਾ ਮਨਾਇਆ। ਇਸ ਵਿੱਚ ਕੁੱਲ 92 ਭਾਗੀਦਾਰ ਸ਼ਾਮਿਲ ਹੋਏ। ਇਸ ਮੌਕੇ ਪੌਦੇ ਲਾਉਣ, ਸਫਾਈ ਮੁਹਿੰਮ ਤੋਂ ਇਲਾਵਾ ਵਾਤਾਵਰਨ ਦੀ ਸੰਭਾਲ ਲਈ ਸੱਭਿਆਚਾਰਕ ਗਤੀਵਿਧੀਆਂ ਵੀ ਕੀਤੀਆਂ ਗਈਆਂ।

ਕੁਦਰਤੀ ਸਰੋਤਾਂ ਦੀ ਸੰਭਾਲ ਲਈ ਇਲਾਕਾ ਨਿਵਾਸੀਆਂ ਨੂੰ ਸਾਰਥਕ ਸੁਨੇਹੇ ਦਿੱਤੇ ਗਏ। ਵਿਭਾਗ ਦੇ ਮਾਹਿਰ ਡਾ. ਆਸ਼ਾ ਚਾਵਲਾ ਅਤੇ ਡਾ. ਰਿਤੂ ਮਾਹਲ ਨੇ ਇਸ ਦਿਹਾੜੇ ਦੇ ਮਹੱਤਵ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਸੰਬੰਧੀ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ। ਪਿੰਡ ਦੀ ਧਰਮਸ਼ਾਲਾ ਅਤੇ ਆਂਗਣਵਾੜੀ ਵਿੱਚ ਨਵੇਂ ਬੂਟੇ ਲਾਏ ਗਏ।

Facebook Comments

Trending