ਲੁਧਿਆਣਾ : ਕਮਲਾ ਲੋਹਟੀਆ ਸਨਾਤਨ ਧਰਮ ਕਾਲਜ, ਲੁਧਿਆਣਾ ਵਿਖੇ B.Com ਅਤੇ ਬੀਬੀਏ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ‘ਰੁਖਸਤ’ ਦਾ ਆਯੋਜਨ ਕੀਤਾ। ਵਿਦਾਇਗੀ ਦੇ ਇਸ ਭਾਵੁਕ ਮੌਕੇ ਨੂੰ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਅਤੇ ਮਨਮੋਹਕ ਪੇਸ਼ਕਾਰੀਆਂ ਨਾਲ ਸੁਹਾਵਣਾ ਮੋੜ ਦਿੱਤਾ ਗਿਆ। ਮਾਡਲਿੰਗ, ਫਨ ਗੇਮਜ਼, ਡਾਂਸ ਅਤੇ ਪੰਜਾਬੀ ਲੋਕ ਨਾਚ-ਭੰਗੜੇ ਨੇ ਮਾਹੌਲ ਨੂੰ ਮਜ਼ੇਦਾਰ ਬਣਾ ਦਿੱਤਾ।
ਪ੍ਰਿੰਸੀਪਲ ਡਾ ਮੁਹੰਮਦ ਸਲੀਮ ਤੇ ਡਾ ਰਾਜੇਸ਼ ਮਰਵਾਹਾ ਮੁਖੀ ਪੀਜੀ ਕਾਮਰਸ ਤੇ ਮੈਨੇਜਮੈਂਟ ਵਿਭਾਗ ਨੇ ਆਪਣੇ ਸੰਬੋਧਨ ਚ ਕਾਲਜ ਚੋਂ ਸੇਵਾ ਮੁਕਤ ਹੋ ਰਹੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਯੁਵਰਾਜ ਅਤੇ ਸ਼ਰੂਤੀ ਨੂੰ ਮਿਸਟਰ ਫੇਅਰਵੈਲ ਅਤੇ ਮਿਸ ਫੇਅਰਵੈਲ ਐਲਾਨਿਆ ਗਿਆ। ਅਰਨਵ ਜੈਨ ਨੂੰ ਮਿਸਟਰ ਹੈਂਡਸਮ, ਅਭਿਸ਼ੇਕ ਘਈ ਨੂੰ ਮਿਸਟਰ ਵੈਪਰੋਜੈਕਟਿਵ, ਕਸ਼ਿਸ਼ ਨੂੰ ਮਿਸਟਰ ਸਟਾਈਲਿਸ਼ ਅਤੇ ਹਰਸ਼ਦੀਪ ਕੌਰ ਨੂੰ ਮਿਸ ਐਲੀਗੈਂਟ ਐਲਾਨਿਆ ਗਿਆ।