ਲੁਧਿਆਣਾ : ਤਰਸੇਮ ਸਿੰਘ ਭਿੰਡਰ, ਚੇਅਰਮੈਨ ਨਗਰ ਸੁਧਾਰ ਟਰੱਸਟ, ਲੁਧਿਆਣਾ ਵੱਲੋਂ ਟਰੱਸਟ ਦਫ਼ਤਰ ਵਿਖੇ ਸਾਈਟ ਸਲੈਕਸ਼ਨ ਕਮੇਟੀ ਦੀ ਮੀਟਿੰਗ ਕੀਤੀ ਗਈ ਅਤੇ ਸਾਈਟਾਂ ਸਿਲੈਕਟ ਕਰਨ ਵਾਸਤੇ ਵਿਚਾਰ ਵਿਟਾਂਦਰਾ ਕੀਤਾ ਗਿਆ । ਇਸ ਮੀਟਿੰਗ ਉਪਰੰਤ ਸਾਈਟ ਸਲੈਕਸ਼ਨ ਕਮੇਟੀ ਨੇ ਟਰੱਸਟ ਵੱਲੋਂ ਆਪਣੀਆਂ ਨਵੀਆਂ ਸਕੀਮਾਂ ਵਿਕਸਤ ਕਰਨ ਲਈ ਵੱਖ-ਵੱਖ ਸਾਈਟਾਂ ਨੂੰ ਸਿਲੈਕਟ ਕਰਨ ਵਾਸਤੇ ਮੌਕੇ ਦਾ ਜਾਇਜਾ ਲਿਆ।
ਭਵਿੱਖ ਵਿੱਚ ਟਰੱਸਟ ਵੱਲੋਂ ਆਮ ਜਨਤਾ ਨੂੰ ਰਿਹਾਇਸ਼ ਵਾਸਤੇ ਸਸਤੇ ਪਲਾਟ ਅਤੇ ਫ਼ਲੈਟ ਮੁਹੱਈਆ ਕਰਵਾਏ ਜਾ ਸਕਣਗੇ ਅਤੇ ਬੇਰੁਜਗਾਰ/ਕੰਮ ਕਰਨ ਦੇ ਚਾਹਵਾਨਾਂ ਨੂੰ ਵਾਜ਼ਬ ਕੀਮਤ ਤੇ ਉਹਨ੍ਹਾਂ ਨੂੰ ਵਪਾਰ ਵਾਸਤੇ ਵਪਾਰਕ ਦੁਕਾਨਾਂ, ਐਸ.ਸੀ.ਐਫ਼., ਐਸ.ਸੀ.ੳ. ਆਦਿ ਵੀ ਮੁਹੱਈਆ ਕਰਵਾਏ ਜਾ ਸਕਣਗੇ ।
ਇਸ ਮੌਕੇ ਚੇਅਰਮੈਨ ਸ੍ਰ.ਤਰਸੇਮ ਸਿੰਘ ਭਿੰਡਰ, ਭੌਂ ਪ੍ਰਾਪਤੀ ਕੁਲੈਕਟਰ ਸ਼੍ਰੀਮਤੀ ਸਵਿਤਾ ਪੀ.ਸੀ.ਐਸ., ਕਾਰਜ ਸਾਧਕ ਅਫ਼ਸਰ ਸ਼੍ਰੀ ਜਤਿੰਦਰ ਸਿੰਘ, ਨਿਗਰਾਨ ਇੰਜੀਨੀਅਰ ਸ਼੍ਰੀ.ਸਤਭੂਨ ਸੱਚਦੇਵਾ, ਜਿ਼ਲ੍ਹਾ ਨਗਰ ਯੋਜਨਾਕਾਰ ਦਫ਼ਤਰ ਵੱਲੋਂ ਸ਼੍ਰੀ ਹਰਮੀਤ ਸਿੰਘ, ਟਰੱਸਟ ਇੰਜੀਨੀਅਰ ਸ਼੍ਰੀ ਨਵੀਨ ਮਲਹੋਤਰਾ, ਟਰੱਸਟ ਇੰਜੀਨੀਅਰ ਸ਼੍ਰੀ ਵਿਕਰਮ ਕੁਮਾਰ, ਟਰੱਸਟ ਇੰਜੀਨੀਅਰ ਸ਼੍ਰੀ ਬੂਟਾ ਰਾਮ ਅਤੇ ਹੋਰ ਸਟਾਫ਼ ਹਾਜ਼ਰ ਰਿਹਾ ।