ਪੰਜਾਬੀ
ਲੁਧਿਆਣਾ ‘ਚ ਐਨ.ਡੀ.ਏੇ/ਐਨ.ਏ. ਅਤੇ ਸੀ.ਡੀ.ਐਸ. ਦੀਆਂ ਪ੍ਰੀਖਿਆਵਾਂ ਸ਼ਾਂਤੀਪੂਰਵਕ ਚੜ੍ਹੀਆਂ ਨੇਪਰੇ
Published
2 years agoon
ਲੁਧਿਆਣਾ : ਜ਼ਿਲ੍ਹੇ ਵਿੱਚ ਐਤਵਾਰ ਨੂੰ ਨੈਸ਼ਨਲ ਡਿਫੈਂਸ ਅਕੈਡਮੀ, ਨੇਵਲ ਅਕੈਡਮੀ ਅਤੇ ਕੰਬਾਈਡ ਡਿਫੈਂਸ ਸਰਵਿਸਿਜ਼ ਦੀਆਂ ਪ੍ਰੀਖਿਆਵਾਂ ਸ਼ਾਂਤੀਪੂਰਵਕ ਨੇਪਰੇ ਚੜ੍ਹੀਆਂ। ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.), ਨੇਵਲ ਅਕੈਡਮੀ (ਐਨ.ਏ.) ਅਤੇ ਕੰਬਾਈਡ ਡਿਫੈਂਸ ਸਰਵਿਸਿਜ਼ (ਸੀ.ਡੀ.ਐਸ.) ਲਈ ਕ੍ਰਮਵਾਰ ਕੁੱਲ 3741 ਅਤੇ 1934 ਉਮੀਦਵਾਰ ਹਾਜ਼ਰ ਹੋਏ।
ਪ੍ਰੀਖਿਆ ਲਈ ਨੋਡਲ ਅਫ਼ਸਰ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜ ਸੀ.ਡੀ.ਐਸ. ਅਤੇ ਅੱਠ ਐਨ.ਡੀ.ਏੇ/ਐਨ.ਏ. ਸਮੇਤ ਕੁੱਲ 13 ਕੇਂਦਰ ਬਣਾਏ ਸਨ ਜਿਨ੍ਹਾਂ ਵਿੱਚ ਐਸ.ਸੀ.ਡੀ. ਸਰਕਾਰੀ ਕਾਲਜ, ਆਰੀਆ ਕਾਲਜ (ਲੜਕੇ), ਖ਼ਾਲਸਾ ਕਾਲਜ (ਲੜਕੀਆਂ), ਸਰਕਾਰੀ ਕਾਲਜ (ਲੜਕੀਆਂ), ਕੁੰਦਨ ਵਿਦਿਆ ਮੰਦਰ, ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ (ਲੜਕੀਆਂ), ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਅਤੇ ਡੀ.ਏ.ਵੀ. ਪਬਲਿਕ ਸਕੂਲ ਸ਼ਾਮਲ ਸਨ।
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰੀਖਿਆਵਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਪ੍ਰੀਖਿਆਵਾਂ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ। ਉਨ੍ਹਾਂ ਕਿਹਾ ਕਿ ਐਨ.ਡੀ.ਏੇ/ਐਨ.ਏ. ਲਈ ਕੁੱਲ 5668 ਅਤੇ ਸੀ.ਡੀ.ਐਸ. ਪ੍ਰੀਖਿਆਵਾਂ ਲਈ 3954 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਜੋ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਦੁਆਰਾ ਕਰਵਾਈਆਂ ਜਾ ਰਹੀਆਂ ਹਨ।
ਐਨ.ਡੀ.ਏ/ਐਨ.ਏ. ਪ੍ਰੀਖਿਆ ਵਿੱਚ ਕੁੱਲ 3741 ਉਮੀਦਵਾਰ 2666 ਪੁਰਸ਼, 1075 ਔਰਤਾਂ ਅਤੇ 1927 ਗੈਰ ਹਾਜ਼ਰ ਰਹੇ। ਜਦੋਂ ਕਿ 1460 ਪੁਰਸ਼ ਅਤੇ 474 ਔਰਤਾਂ ਸਮੇਤ ਕੁੱਲ 1934 ਉਮੀਦਵਾਰਾਂ ਨੇ ਸੀ.ਡੀ.ਐਸ. ਪ੍ਰੀਖਿਆਵਾਂ ਵਿੱਚ ਭਾਗ ਲਿਆ ਅਤੇ 2020 ਗੈਰ-ਹਾਜ਼ਰ ਰਹੇ।
You may like
-
ਝੋਨੇ ਦੀ 80723 ਮੀਟ੍ਰਿਕ ਟਨ ਖਰੀਦ, 34987 ਮੀਟ੍ਰਿਕ ਟਨ ਲਿਫਟਿੰਗ ਕੀਤੀ ਜਾ ਚੁੱਕੀ ਹੈ-DC
-
ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲਣ ਲਈ ਜਾਗਰੁਕਤਾ ਵੈਨਾਂ ਨਿਭਾਉਣਗੀਆਂ ਅਹਿਮ ਰੋਲ-DC
-
ਖੇਡਾਂ ਵਤਨ ਪੰਜਾਬ ਦੀਆਂ 2023 : ਚੌਥੇ ਦਿਨ ਹੋਏ ਰੋਮਾਂਚਕ ਖੇਡ ਮੁਕਾਬਲੇ
-
ਲੁਧਿਆਣਾ ‘ਚ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਝੋਨੇ ਦੀ ਕਟਾਈ ‘ਤੇ ਪਾਬੰਦੀ, DC ਵੱਲੋਂ ਹੁਕਮ ਜਾਰੀ
-
‘ਸਰਕਾਰ ਤੁਹਾਡੇ ਦੁਆਰ’ ਤਹਿਤ ਰੈਵੇਨਿਊ ਕੈਂਪ ‘ਚ 3000 ਤੋਂ ਵੱਧ ਇੰਤਕਾਲ ਕੇਸਾਂ ਦਾ ਫੈਸਲਾ
-
ਲੁਧਿਆਣਾ ‘ਚ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਸ਼ਾਨਦਾਰ ਆਯੋਜਨ