Connect with us

ਅਪਰਾਧ

ਮਾਸਟਰ ਕੀ ਨਾਲ ਘਰ ਦੇ ਤਾਲੇ ਖੋਲ ਕੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ

Published

on

The theft was carried out by opening the locks of the house with Master Key

ਲੁਧਿਆਣਾ : ਚਿੱਟੇ ਦਿਨ ਨਿਤੀਸ਼ ਵਿਹਾਰ ਇਲਾਕੇ ਦੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਾਤਿਰ ਚੋਰ ਨਕਦੀ ਅਤੇ ਲੱਖਾਂ ਰੁਪਏ ਦੇ ਗਹਿਣਿਆਂ ‘ਤੇ ਹੱਥ ਸਾਫ ਕਰ ਗਏ। ਇਸ ਮਾਮਲੇ ਵਿੱਚ ਥਾਣਾ ਦੁਗਰੀ ਦੀ ਪੁਲਿਸ ਨੇ ਨਿਤੀਸ਼ ਵਿਹਾਰ ਧਾਂਦਰਾ ਰੋਡ ਦੇ ਰਹਿਣ ਨਤਿਨ ਅਰੋੜਾ ਦੀ ਸ਼ਿਕਾਇਤ ‘ਤੇ ਅਣਪਛਾਤੇ ਚੋਰਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਨਤਿਨ ਅਰੋੜਾ ਨੇ ਦੱਸਿਆ ਕਿ ਨਤਿਨ ਦੀ ਪਤਨੀ ਘਰ ਨੂੰ ਤਾਲੇ ਲਗਾ ਕੇ ਪੇਕੇ ਘਰ ਚਲੀ ਗਈ। ਸ਼ਾਮ ਸਾਢੇ ਚਾਰ ਵਜੇ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਨੇ ਘਰ ਦੀ ਜਾਂਚ ਕਰਨ ‘ਤੇ ਸਾਹਮਣੇ ਆਇਆ ਕਿ ਅਲਮਾਰੀਆਂ ‘ਚੋਂ 50 ਹਜ਼ਾਰ ਦੀ ਨਕਦੀ ,8 ਸੋਨੇ ਦੀਆਂ ਮੁੰਦਰੀਆਂ, ਡਾਇਮੰਡ ਦਾ ਮੰਗਲ ਸੂਤਰ, ਤਿੰਨ ਸੋਨੇ ਦੀਆਂ ਚੈਨਾਂ ,ਇੱਕ ਡਾਇਮੰਡ ਸੈੱਟ ,ਕਿੱਟੀ ਸੈੱਟ, ਸੋਨੇ ਦੀਆਂ ਚੂੜੀਆਂ ਅਤੇ ਬਰੈਸਲੇਟ ਸੈਟ ਚੋਰੀ ਹੋ ਚੁੱਕਾ ਸੀ। ਪੁਲਿਸ ਨੇ ਨਤਿਨ ਅਰੋੜਾ ਦੀ ਸ਼ਿਕਾਇਤ ‘ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Facebook Comments

Trending