Connect with us

ਪੰਜਾਬੀ

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ’ਚ ਨਹੀਂ ਸ਼ੁਰੂ ਹੋਈ ਕਣਕ ਦੀ ਸਰਕਾਰੀ ਖਰੀਦ

Published

on

Government purchase of wheat has not started in Asia's largest grain market

ਖੰਨਾ/ ਲੁਧਿਆਣਾ : ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਕਣਕ ਦੀ ਖਰੀਦ ਦਾ ਰਸਮੀ ਉਦਘਾਟਨ ਹੋਣ ਦੇ ਦੂਜੇ ਦਿਨ ਬੁੱਧਵਾਰ ਨੂੰ ਵੀ ਸਰਕਾਰੀ ਏਜੰਸੀਆਂ ਨੇ ਕੋਈ ਖਰੀਦ ਨਹੀਂ ਕੀਤੀ। ਹਾਲਾਂਕਿ ਬੁੱਧਵਾਰ ਨੂੰ ਮੰਡੀ ਵਿਚ ਪੂੁਰੀ ਤਰ੍ਹਾਂ ਨਾਲ ਨਿੱਜੀ ਵਪਾਰੀਆਂ ਵੱਲੋਂ ਖਰੀਦ ਕੀਤੀ ਗਈ।

ਪ੍ਰਾਪਤ ਅੰਕੜਿਆਂ ਅਨੁਸਾਰ ਖੰਨਾ ਮੰਡੀ ਵਿਚ ਹੁਣ ਤਕ 13 ਹਜ਼ਾਰ 842 ਕੁਇੰਟਲ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਫਿਲਹਾਲ ਮੰਡੀ ਵਿਚ 2560 ਕੁਇੰਟਲ ਕਣਕ ਵਿਕਣ ਦੇ ਇੰਤਜ਼ਾਰ ਵਿਚ ਹੈ। ਖਰੀਦੀ ਗਈ ਕਣਕ ਵਿਚੋਂ 5650 ਕੁਇੰਟਲ ਦੀ ਲਿਫਟਿੰਗ ਹੋ ਚੁੱਕੀ ਹੈ।

ਜਾਣਕਾਰੀ ਅਨੁਸਾਰ ਖੰਨਾ ਮੰਡੀ ਵਿਚ ਨਮੀ ਦੀ ਜਾਂਚ ਦੇ ਲਈ ਤਾਂ ਉਪਕਰਨ ਮੌਜੂਦ ਹਨ ਪਰ ਇਸ ਦੀ ਟੁੱਟ-ਭੱਜ ਦੀ ਜਾਂਚ ਲਈ ਕੋਈ ਉਪਕਰਨ ਇੱਥੇ ਨਹੀਂ ਹੈ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਹਰਭਜਨ ਸਿੰਘ ਨੇ ਕਿਹਾ ਕਿ ਜ਼ਰੂਰਤ ਪੈਣ ’ਤੇ ਮਸ਼ੀਨ ਮੰਗਵਾਈ ਜਾਵੇਗੀ। ਆਮ ਤੌਰ ’ਤੇ ਛੋਟੀ ਹੈਂਡੀ ਮਸ਼ੀਨ ਜਾਂ ਮੈਨੁਅਲ ਤਰੀਕੇ ਨਾਲ ਹੀ ਡੈਮੇਜ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।

Facebook Comments

Trending