Connect with us

ਖੇਤੀਬਾੜੀ

ਪਸਾਰ ਮਾਹਿਰਾਂ ਨੇ ਕਿਸਾਨਾਂ ਨਾਲ ਕਣਕ ਦੀ ਸਰਫੇਸ ਸੀਡਿੰਗ ਬਿਜਾਈ ‘ਤੇ ਕੀਤੀ ਵਿਚਾਰ

Published

on

Extension experts discussed wheat surface seeding with farmers

ਲੁਧਿਆਣਾ : ਪੀ ਏ ਯੂ ਦੇ ਪਸਾਰ ਸਿੱਖਿਆ ਵਿਭਾਗ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਗਰਾਉਂ ਬਲਾਕ ਦੇ ਅਧਿਕਾਰੀਆਂ ਦੇ ਨਾਲ ਸਰਫ਼ੇਸ ਸੀਡਿੰਗ ਮਲਚਿੰਗ ਤਕਨੀਕ ਨਾਲ ਬੀਜੀ ਕਣਕ ਦੀ ਫਸਲ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਗੋਦ ਲਏ ਪਿੰਡਾਂ ਦਾ ਦੌਰਾ ਕੀਤਾ। ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਸਰਫੇਸ ਸੀਡਿੰਗ ਮਲਚਿੰਗ ਤਕਨੀਕ ਝੋਨੇ ਦੀ ਪਰਾਲੀ ਦੀ ਸੰਭਾਲ ਅਤੇ ਕਣਕ ਦੀ ਘੱਟ ਖਰਚ ਵਾਲੀ ਵਿਧੀ ਕਾਰਗਰ ਹੈ।

ਵਿਭਾਗ ਦੇ ਮੁਖੀ ਡਾ.ਕੁਲਦੀਪ ਸਿੰਘ ਨੇ ਤਸੱਲੀ ਪ੍ਰਗਟਾਈ ਕਿ ਮਾੜੇ ਮੌਸਮ ਦੇ ਬਾਵਜੂਦ ਕਣਕ ਦੀ ਫ਼ਸਲ ਡਿੱਗੀ ਨਹੀਂ ਜਦਕਿ ਨਾਲ ਲੱਗਦੇ ਰਕਬੇ ਵਿੱਚ ਫ਼ਸਲ ਪੂਰੀ ਤਰ੍ਹਾਂ ਢਹੀ ਹੋਈ ਹੈ। ਉਨ੍ਹਾਂ ਕਿਸਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਇਸ ਸਬੰਧੀ ਹੋਰ ਮਾਰਗਦਰਸ਼ਨ ਦਾ ਭਰੋਸਾ ਦਿੱਤਾ। ਡਾ.ਧਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਖੇਤੀ-ਮਸ਼ੀਨਰੀ ਨੂੰ ਕਿਰਾਏ ਅਤੇ ਸਹਿਕਾਰੀ ਆਧਾਰ ‘ਤੇ ਉਹਨਾਂ ਦੀ ਵਰਤੋਂ ਲਈ ਵਰਤਣ ਦੀ ਤਾਕੀਦ ਕੀਤੀ ।

Facebook Comments

Trending