ਪੰਜਾਬੀ
ਸਿਹਤ-ਸੇਵਾਵਾਂ ਦੇਣ ਲਈ ਆਈ ਸੀ ਆਈ ਸੀ ਆਈ ਫਾਊਂਡੇਸ਼ਨ ਨੇ ਐਂਬੂਲੈਂਸ ਦਿੱਤੀ ਦਾਨ
Published
2 years agoon
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਿਹਤ ਸੰਭਾਲ ਬਾਰੇ ਬੁਨਿਆਦੀ ਢਾਂਚੇ ਵਿੱਚ ਅਹਿਮ ਯੋਗਦਾਨ ਦਿੰਦਿਆਂ ਬੀਤੇ ਦਿਨੀਂ ਆਈ ਸੀ ਆਈ ਸੀ ਆਈ ਫਾਊਂਡੇਸਨ ਨੇ ਯੂਨੀਵਰਸਿਟੀ ਨੂੰ ਇੱਕ ਐਂਬੂਲੈਂਸ ਦਾਨ ਕੀਤੀ| ਇਸ ਐਂਬੂਲੈਂਸ ਨੂੰ ਪੀਏਯੂ ਦੇ ਵਾਈਸ-ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਦੇ ਸਿਹਤ ਕੇਂਦਰ ਤੋਂ ਰਵਾਨਾ ਕੀਤਾ|
ਇਸ ਮੌਕੇ ਹੋਰਨਾਂ ਤੋਂ ਬਿਨਾਂ ਆਈ ਸੀ ਆਈ ਸੀ ਆਈ ਫਾਊਂਡੇਸਨ ਦੇ ਸੀਨੀਅਰ ਪ੍ਰਾਜੈਕਟ ਪ੍ਰਬੰਧਕ ਸੁਰਿੰਦਰ ਕੁਮਾਰ ਪੁਰੋਹਿਤ ਅਤੇ ਆਈ ਸੀ ਆਈ ਸੀ ਆਈ ਬੈਂਕ ਲੁਧਿਆਣਾ ਦੇ ਸਿਟੀ ਬਿਜ਼ਨਸ ਹੈੱਡ ਵਿਜੇ ਨਾਗਪਾਲ ਨੇ ਯੂਨੀਵਰਸਿਟੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਵਿੱਚ ਡਾ. ਗੋਸਲ ਨੂੰ ਐਂਬੂਲੈਂਸ ਦੀਆਂ ਚਾਬੀਆਂ ਸੌਂਪੀਆਂ|ਐਂਬੂਲੈਂਸ ਇੱਕ ਨਵੀਨ ਤਕਨੀਕ ਵਾਲੇ ਸਟਰੇਚਰ ਸਹਿਤ ਹੈ ਜਿਸਦੀ ਵਰਤੋਂ ਮਰੀਜ਼ਾਂ ਨੂੰ ਔਖੇ ਵੇਲੇ ਸਿਹਤ ਸੇਵਾਵਾਂ ਲਈ ਦੂਜੇ ਹਸਪਤਾਲਾਂ ਵਿੱਚ ਲਿਜਾਣ ਲਈ ਕੀਤੀ ਜਾਵੇਗੀ|
ਇਹ ਸਟਰੇਚਰ ਮੁਸ਼ਕਿਲ ਵਕਤ ਵਿੱਚ ਸਮੇਂ ਦੀ ਬਚਤ ਕਰ ਸਕਦਾ ਹੈ | ਜ਼ਿਕਰਯੋਗ ਹੈ ਕਿ ਆਈ ਸੀ ਆਈ ਸੀ ਆਈ ਫਾਊਂਡੇਸਨ ਪਹਿਲਾਂ ਹੀ ਪੀਏਯੂ ਵਿੱਚ ਲੜਕੀਆਂ ਦੇ ਹੋਸਟਲਾਂ ਵਿੱਚ ਵੱਖ-ਵੱਖ ਸਮਰੱਥਾ ਵਾਲੇ ਸੱਤ ਸੈਨੇਟਰੀ ਨੈਪਕਿਨ ਮਸ਼ੀਨਾਂ ਦਾ ਯੋਗਦਾਨ ਦੇ ਚੁੱਕੀ ਹੈ| ਇਹ ਮਸ਼ੀਨਾਂ ਕੁੜੀਆਂ ਨੂੰ ਮਾਹਵਾਰੀ ਦੌਰਾਨ ਸਿਹਤ ਸੰਭਾਲ ਤੋਂ ਜਾਗਰੂਕ ਕਰਾਉਣ ਅਤੇ ਸਫਾਈ ਨੂੰ ਉਤਸਾਹਿਤ ਕਰਨ ਲਈ ਬੇਹੱਦ ਅਹਿਮ ਹਨ | ਇਸ ਤੋਂ ਇਲਾਵਾ ਫਾਊਂਡੇਸ਼ਨ ਵੱਲੋਂ ਕੈਂਪਸ ਵਿਚ ਕੂੜਾ ਇਕੱਠਾ ਕਰਨ ਅਤੇ ਵੱਖ ਕਰਨ ਲਈ ਦੋ ਬਿਜਲਈ ਵਾਹਨਾਂ ਦੇ ਪ੍ਰਬੰਧ ਬਾਰੇ ਕੰਮ ਕੀਤਾ ਜਾ ਰਿਹਾ ਹੈ |
You may like
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
-
ਖੇਤੀ ਉੱਦਮੀਆਂ ਨੇ ਸਿਫਟ ਦੇ ਕਿਸਾਨ ਮੇਲੇ ਵਿੱਚ ਦੋ ਪੁਰਸਕਾਰ ਜਿੱਤੇ