ਲੁਧਿਆਣਾ : ਨਗਰ ਨਿਗਮ ਪ੍ਰਸ਼ਾਸਨ ਵਲੋਂ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਰੁੱਖ ਅਪਣਾਇਆ ਜਾ ਰਿਹਾ ਹੈ ਅਤੇ ਨਜਾਇਜ਼ ਉਸਾਰੀਆਂ ‘ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਅਤੇ ਨਗਰ ਨਿਗਮ ਕਾਫ਼ੀ ਸਖ਼ਤ ਮੂਡ ਵਿਚ ਨਜ਼ਰ ਆ ਰਿਹਾ ਹੈ ਅਤੇ ਨਿਯਮਾਂ ਦੀ ਉਲੰਘਣਾ ਹੋਣ ‘ਤੇ ਜ਼ੋਰਦਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ |
ਨਗਰ ਨਿਗਮ ਦੀ ਸਖ਼ਤੀ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਨਗਰ ਨਿਗਮ ਵਲੋਂ ਅਨੇਕਾਂ ਨਜਾਇਜ਼ ਉਸਾਰੀਆਂ ਉਪਰ ਪੀਲਾ ਪੰਜਾ ਚਲਾਉਂਦੇ ਹੋਏ ਕਾਰਵਾਈਆਂ ਕੀਤੀਆਂ ਗਈਆਂ | ਇਸਦੇ ਤਹਿਤ ਹੀ ਪਿਛਲੇ ਦਿਨੀਂ ਵੀ ਜੋਨ-ਡੀ ਅਤੇ ਸੀ ਦੀ ਇਮਾਰਤੀ ਸ਼ਾਖਾ ਵਲੋਂ ਮਾਡਲ ਟਾਊਨ, ਗਿਆਸਪੁਰਾ ਦੇ ਆਸ-ਪਾਸ ਦਾ ਇਲਾਕਾ ਅਤੇ ਹੋਰ ਵੱਖ-ਵੱਖ ਇਲਾਕਿਆਂ ਵਿਚ ਜ਼ੋਰਦਾਰ ਕਾਰਵਾਈ ਕਰਦੇ ਹੋਏ ਅਨੇਕਾਂ ਹੀ ਨਾਜਾਇਜ਼ ਉਸਾਰੀਆਂ ਉਪਰ ਬੁਲਡੋਜ਼ਰ ਚਲਾ ਦਿੱਤਾ ਗਿਆ |
ਜੋਨ ਡੀ ਦੀ ਇਮਾਰਤੀ ਸ਼ਾਖਾ ਵਲੋਂ ਅਨੇਕਾਂ ਨਾਜਾਇਜ਼ ਉਸਾਰੀਆਂ ‘ਤੇ ਪੀਲਾ ਪੰਜਾ ਚਲਾਇਆ ਗਿਆ | ਇਸ ਦੇ ਨਾਲ ਇਮਾਰਤੀ ਸ਼ਾਖਾ ਵਲੋਂ ਨਿਗਮਾਂ ਦੀ ਉਲੰਘਣਾ ਹੋਣ ‘ਤੇ ਇਮਾਰਤਾਂ ਨੂੰ ਸੀਲ ਵੀ ਕੀਤਾ ਜਾ ਰਿਹਾ ਹੈ | ਕਾਰਵਾਈਆਂ ਦੌਰਾਨ ਅਕਸਰ ਹੀ ਨਿਗਮ ਨੂੰ ਲੋਕਾਂ ਦੀ ਵਿਰੋਧਤਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਇਸ ਦੇ ਬਾਵਜੂਦ ਵੀ ਕਾਰਵਾਈਆਂ ਜਾਰੀ ਹਨ | ਗੱਲਬਾਤ ਦੌਰਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ |