Connect with us

ਪੰਜਾਬੀ

ਮਿਕਸ ਲੈਂਡ ਯੂਜ਼ ਮੁੱਦੇ ਨੂੰ ਲੈ ਕੇ ਕਾਰੋਬਾਰੀਆਂ ਵਲੋਂ ਜ਼ਿਲ੍ਹਾ ਉਦਯੋਗ ਕੇਂਦਰ ਵਿਖੇ 3 ਦਿਨਾ ਧਰਨਾ ਦੇਣ ਦਾ ਐਲਾਨ

Published

on

Announcement of a 3-day sit-in by businessmen at the district industry center over the issue of mixed land use

ਲੁਧਿਆਣਾ : ਸਮਾਲ ਸਕੇਲ ਮੈਨੂਫੈਕਚਰਜ਼ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ ਮਿਕਸ ਲੈਂਡ ਯੂਜ਼ ਇਲਾਕੇ ਦੇ ਮੁੱਦੇ ਨੂੰ ਲੈ ਕੇ ਜ਼ਿਲ੍ਹਾ ਉਦਯੋਗ ਕੇਂਦਰ ਵਿਖੇ 3 ਦਿਨਾਂ ਧਰਨਾ ਦੇਣ ਦਾ ਐਲਾਨ ਕੀਤਾ ਹੈ | ਪ੍ਰਧਾਨ ਸ. ਠੁਕਰਾਲ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਦੇ 72 ਮੁਹੱਲਿਆਂ ਵਿਚ 50 ਹਜ਼ਾਰ ਦੇ ਕਰੀਬ ਕਾਰਖ਼ਾਨਿਆਂ ਲਈ ਬਣਾਇਆ ਮਾਸਟਰ ਪਲਾਨ ਸਤੰਬਰ 2023 ਵਿਚ ਖ਼ਤਮ ਹੋ ਰਿਹਾ ਹੈ |

ਇਸ ਸਮਾ ਸੀਮਾ ਤੋਂ ਬਾਅਦ ਇਨ੍ਹਾਂ ਮੁਹੱਲਿਆਂ ਵਿਚ ਵਸੇ ਕਾਰਖ਼ਾਨਿਆਂ ਦਾ ਭਵਿੱਖ ਖ਼ਤਰੇ ਵਿਚ ਹੈ, ਪ੍ਰੰਤੂ ਸਰਕਾਰ ਵਲੋਂ ਇਸ ਸੰਬੰਧੀ ਕੋਈ ਫ਼ੈਸਲਾ ਨਾ ਲੈਣ ਕਾਰਨ ਇਹ ਉਦਯੋਗ ਬੰਦ ਹੋ ਜਾਣਗੇ ਅਤੇ ਇਨ੍ਹਾਂ ਉਦਯੋਗਾਂ ਨਾਲ ਜੁੜੇ ਪਰਿਵਾਰ ਅਤੇ ਕਾਮੇ ਆਪਣੇ ਭਵਿੱਖ ਨੂੰ ਲੈ ਕੇ ਡੂੰਘੀ ਚਿੰਤਾ ਵਿਚ ਹਨ | ਉਨ੍ਹਾਂ ਕਿਹਾ ਕਿ ਜਿੱਥੇ ਇਹ ਮੁਹੱਲਿਆਂ ਵਿਚ ਵਸੀ ਇੰਡਸਟਰੀ ਪੰਜਾਬ ਦੇ ਵੱਡੇ-ਵੱਡੇ ਕਾਰਖ਼ਾਨਿਆਂ ਨੂੰ ਪੁਰਜ਼ੇ ਬਣਾ ਕੇ ਦੇ ਰਹੀ ਹੈ ਜੇਕਰ ਇਹ ਕਾਰਖ਼ਾਨੇ ਹੀ ਬੰਦ ਹੋ ਗਏ ਤਾਂ ਵੱਡੇ-ਵੱਡੇ ਕਾਰਖ਼ਾਨੇ ਆਪਣੇ ਆਪ ਬੰਦ ਹੋ ਜਾਣਗੇ।

ਸ. ਠੁਕਰਾਲ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਕਾਰਖ਼ਾਨਿਆਂ ਨੂੰ ਬਚਾਉਣ ਲਈ ਗੰਭੀਰ ਨਹੀਂ ਹੈ ਅਤੇ ਕੰੁਭਕਰਨੀ ਨੀਂਦ ਸੁੱਤੀ ਹੋਈ ਹੈ ਅਤੇ ਸਰਕਾਰ ਨੂੰ ਇਸ ਕੰੁਭਕਰਨੀ ਨੀਂਦ ਤੋਂ ਜਗਾਉਣ ਲਈ ਅਤੇ ਇਹਨਾਂ ਇਲਾਕਿਆਂ ਨੂੰ ਸਨਅਤੀ ਇਲਾਕਾ ਘੋਸ਼ਿਤ ਕਰਵਾਉਣ ਲਈ ਐਸੋਸੀਏਸ਼ਨ ਵਲੋਂ ਤਿੰਨ ਦਿਨਾ ਦਾ ਸੰਕੇਤਕ ਧਰਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਹ ਧਰਨਾ ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਦੇ ਬਾਹਰ 10,11 ਤੇ 12 ਅਪ੍ਰੈਲ ਨੂੰ ਰੋਜ਼ਾਨਾ 11 ਵਜੇ ਤੋਂ 12 ਵਜੇ ਤੱਕ ਦਿੱਤਾ ਜਾਵੇਗਾ |

Facebook Comments

Trending