Connect with us

ਪੰਜਾਬੀ

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿੱਚ ਮਨਾਇਆ ਗਿਆ ਞਲਡ ਹੈਲਥ ਡੇ

Published

on

World Health Day celebrated in Guru Gobind Singh Public School

ਲੁਧਿਆਣਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਲੁਧਿਆਣਾ ਵਿਚ ਞਲਡ ਹੈਲਥ ਡੇ ਤੇ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਨੇ ਹਿਸਾ ਲਿਆ। ਸੈਮੀਨਾਰ ਵਿੱਚ ਸਿਹਤ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ ਹੈ ਜਿਸ ਤਰ੍ਹਾਂ ਕੇ ਰੋਜ਼ਾਨਾ ਕਸਰਤ ,ਸਵੇਰ ਅਤੇ ਸ਼ਾਮ ਦੀ ਸੈਰ ,ਮੈਡੀਟੇਸ਼ਨ ,ਚੰਗਾ ਖਾਣਾ ਪੀਣਾ ,ਸਾਫ ਸੁਥਰਾ ਵਾਤਾਵਰਣ ਆਦਿ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਉਹ ਸਿਹਤ ਚੰਗੀ ਸਿਹਤ ਦੀ ਮਹੱਤਤਾ ਬਾਰੇ ਜਾਣ ਸਕਣ।

ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਅਰਚਨਾ ਸ੍ਰੀਵਾਸਤਵ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਿਹਤ ਹੀ ਅਸਲ ਵਿੱਚ ਸਭ ਕੁਝ ਹੈ। ਚੰਗੀ ਸਿਹਤ ਚੰਗੇ ਸਮਾਜ ਦੀ ਸਿਰਜਣਾ ਕਰਦੀ ਹੈ। ਜੇਕਰ ਤੁਸੀਂ ਆਪਣੀ ਸਿਹਤ ਦਾ ਖ਼ਿਆਲ ਰੱਖਦੇ ਹੋ ਤਾਂ ਤੁਹਾਡੀ ਜੀਵਨ ਵੀ ਖੁਸ਼ਹਾਲ ਰਹੇਗਾ। ਚੰਗੀ ਸਿਹਤ ਤੁਹਾਡੇ ਪੜ੍ਹਾਈ ਵਿਚ ਵੀ ਸਹਾਈ ਹੁੰਦੀ ਹੈ। ਸੋ ਸਾਰੇ ਵਿਦਿਆਰਥੀਆਂ ਨੂੰ ਵਧੀਆ ਖੁਰਾਕ ਲੈਣ ਦੇ ਨਾਲ-ਨਾਲ ਰੋਜ਼ਾਨਾ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ।

Facebook Comments

Trending