Connect with us

ਪੰਜਾਬੀ

ਵਿਦਿਆਰਥੀਆਂ ਨੂੰ ਡਾ. ਏ.ਪੀ.ਜੇ. ਅਬਦੁਲ ਕਲਾਮ ਸਕਾਲਰਸ਼ਿਪ ਨਾਲ ਨਿਵਾਜ਼ਿਆ

Published

on

Students Dr. A.P.J. Awarded with Abdul Kalam Scholarship

ਲੁਧਿਆਣਾ : PAU ਦੇ ਪਸਾਰ ਸਿੱਖਿਆ ਵਿਭਾਗ ਵਿੱਚ ਪੀ.ਐੱਚ.ਡੀ ਦੇ ਖੋਜਾਰਥੀਆਂ ਕੁਮਾਰੀ ਜਸ਼ਲੀਨ ਕੌਰ ਸਿੱਧੂ ਅਤੇ ਕੁਮਾਰੀ ਸ਼ਿਵਾਨੀ ਝਾਅ ਨੂੰ ਵੱਕਾਰੀ ਪੀ.ਐਚ.ਡੀ. ਲਈ ਅਬਦੁਲ ਕਲਾਮ ਸਕਾਲਰਸ਼ਿਪ 2022-23 ਲਈ ਡਾਕਟੋਰਲ ਖੋਜ ਨੂੰ ਜਾਰੀ ਰੱਖਣ ਹਿਤ ਦਿੱਤੀ ਗਈ ਹੈ | ਇਹ ਸਕਾਲਰਸ਼ਿਪ ਪੀ.ਏ.ਯੂ. ਦੇ ਦੋ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਤੇ ਚੁਣੇ ਗਏ ਵਿਦਿਆਰਥੀਆਂ ਵਿੱਚੋਂ ਪ੍ਰਦਾਨ ਕੀਤੀ ਗਈ |

 ਜਸ਼ਲੀਨ ਕੌਰ ਸਿੱਧੂ ਆਪਣਾ ਖੋਜ ਕਾਰਜ ਡਾ. ਵਿਪਨ ਕੁਮਾਰ ਰਾਮਪਾਲ ਦੀ ਨਿਗਰਾਨੀ ਹੇਠ ਪੰਜਾਬ ਰਾਜ ਵਿੱਚ ਕਣਕ ਅਤੇ ਝੋਨੇ ਦੇ ਬੀਜ ਸਰੋਤ ਦੇ ਨੈੱਟਵਰਕ ਸੰਬੰਧੀ ਕਰ ਰਹੇ ਹਨ | ਕੁਮਾਰੀ ਸ਼ਿਵਾਨੀ ਝਾਅ ਦੇ ਨਿਗਰਾਨ ਡਾ. ਧਰਮਿੰਦਰ ਸਿੰਘ ਹਨ ਅਤੇ ਉਹ ਪੰਜਾਬ ਵਿੱਚ ਕਣਕ-ਝੋਨਾ ਪ੍ਰਣਾਲੀ ਦੇ ਭੂਮੀ ਉੱਪਰ ਪਏ ਪ੍ਰਭਾਵਾਂ ਸੰਬੰਧੀ ਖੋਜਸ਼ੀਲ ਹਨ | ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |

Facebook Comments

Trending