ਲੁਧਿਆਣਾ : ਜ਼ਿਲ੍ਹਾ ਖੇਡ ਅਫ਼ਸਰ ਲੁਧਿਆਣਾ ਰਵਿੰਦਰ ਸਿੰਘ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਸ਼ਨ 2023-24 ਲਈ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਦੁਆਰਾ ਚਲਾਏ ਗਏ ਸੈਂਟਰ ਆਫ ਐਕਸੀਲੈਂਸ ਵਿੱਚ ਦਾਖਲੇ ਲਈ 09 ਅਤੇ 10 ਅਪ੍ਰੈਲ ਨੂੰ ਜ਼ਿਲ੍ਹਾ ਲੁਧਿਆਣਾ, ਮੋਗਾ, ਮਲੇਰਕੋਟਲਾ ਅਤੇ ਨਵਾਂਸ਼ਹਿਰ ਦੇ ਖਿਡਾਰੀਆਂ ਦੇ ਚੋਣ ਟਰਾਇਲ ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਵਲੋਂ 09 ਅਤੇ 10 ਅਪ੍ਰੈਲ ਨੂੰ ਹੋਣ ਵਾਲੇ ਟ੍ਰਾਇਲਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਅੰਡਰ-14, 17 ਅਤੇ 19 ਅਥਲੈਟਿਕਸ (ਲੜਕੇ ਅਤੇ ਲੜਕੀਆਂ) ਅਤੇ ਅੰਡਰ-17, 19 ਅਤੇ 21 ਬਾਸਕਿਟਬਾਲ (ਲੜਕੇ ਅਤੇ ਲੜਕੀਆਂ) ਦੇ ਟ੍ਰਾਇਲ ਸਥਾਨਕ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ ਜਦਕਿ ਅੰਡਰ 14, 17, 19 ਅਤੇ 21 ਬਾਕਸਿੰਗ (ਲੜਕੇ ਅਤੇ ਲੜਕੀਆਂ) ਦੇ ਟ੍ਰਾਇਲ ਨਰੇਸ਼ ਚੰਦਰ ਸਟੇਡੀਅਮ, ਮਲੇਰਕੋਟਲਾ ਰੋਡ ਖੰਨਾ ਵਿਖੇ ਹੋਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਅੰਡਰ 14, 17 ਅਤੇ 19 ਫੁੱਟਬਾਲ (ਲੜਕੇ) ਅਤੇ ਅੰਡਰ 10, 12, 14, 17 ਅਤੇ 19 ਜਿਮਨਾਸਟਿਕ ਲੜਕੇ ਅਤੇ ਲੜਕੀਆਂ ਦੇ ਟ੍ਰਾਇਲ ਵੀ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ। ਇਸ ਤੋਂ ਇਲਾਵਾ ਅੰਡਰ 14, 17 ਅਤੇ 19 ਹਾਕੀ (ਲੜਕੇ ਅਤੇ ਲੜਕੀਆਂ) ਦੇ ਟ੍ਰਾਇਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਣਗੇ ਜਦਕਿ ਅੰਡਰ 14, 17, 19 ਅਤੇ 21 ਜੂਡੋ (ਲੜਕੇ ਅਤੇ ਲੜਕੀਆਂ) ਦੇ ਟ੍ਰਾਇਲ ਗੁਰ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ।
ਅੰਡਰ 14, 17 ਅਤੇ 19 ਵਾਲੀਬਾਲ (ਲੜਕੇ ਅਤੇ ਲੜਕੀਆਂ) ਦੇ ਟ੍ਰਾਇਲ ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਵਿਖੇ ਹੋਣਗੇ, ਅੰਡਰ 12, 15, 17 ਅਤੇ 20 ਵੇਟ ਲਿਫਟਿੰਗ (ਲੜਕੇ ਅਤੇ ਲੜਕੀਆਂ) ਦੇ ਟ੍ਰਾਇਲ ਗੁਰ ਨਾਨਕ ਸਟੇਡੀਅਮ, ਲੁਧਿਆਣਾ, ਅੰਡਰ 14 ਅਤੇ 17 ਰੈਸਲਿੰਗ (ਲੜਕੇ) ਦੇ ਟ੍ਰਾਇਲ ਗੁਰ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ .
ਅੰਡਰ 14 ਤੋਂ ਅੰਡਰ 19 ਸਾਇਕਲਿੰਗ (ਲੜਕੇ ਅਤੇ ਲੜਕੀਆਂ), ਅੰਡਰ 12, 14, 17 ਅਤੇ 19 ਸਵੀਮਿੰਗ (ਲੜਕੇ ਅਤੇ ਲੜਕੀਆਂ) ਦੇ ਟ੍ਰਾਇਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਅੰਡਰ 12, 14, 17 ਅਤੇ 19 ਟੇਬਲ ਟੈਨਿਸ (ਲੜਕੇ ਅਤੇ ਲੜਕੀਆਂ) ਦੇ ਟ੍ਰਾਇਲ ਗੁਰ{ ਨਾਨਕ ਸਟੇਡੀਅਮ, ਲੁਧਿਆਣਾ ਜਦਕਿ ਅੰਡਰ 17 ਹੈਂਡਬਾਲ (ਲੜਕੇ ਅਤੇ ਲੜਕੀਆਂ) ਦੇ ਟ੍ਰਾਇਲ ਪੀ.ਏ.ਯੂ. ਸਕੂਲ ਲੁਧਿਆਣਾ ਵਿਖੇ ਹੋਣਗੇ।
ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਟਰਾਇਲ ਵਿੱਚ ਭਾਗ ਲੈੈਣ ਵਾਲੇ ਖਿਡਾਰੀਆਂ ਦੀ ਰਜਿਸਟਰੇਸ਼ਨ 09 ਅਪ੍ਰੈਲ ਨੂੰ ਸਵੇਰੇ 9:00 ਵਜੇ ਸੁਰੂ ਕੀਤੀ ਜਾਵੇਗੀ ਅਤੇ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣਾ ਅਧਾਰ ਕਾਰਡ ਅਤੇ ਜਨਮ ਸਰਟੀਫਿਕੇਟ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ।