Connect with us

ਖੇਤੀਬਾੜੀ

ਪੀ.ਏ.ਯੂ. ਨੇ ਕਣਕ ਦੀ ਸਰਫੇਸ ਸੀਡਿੰਗ ਬਾਰੇ ਖੇਤ ਦਿਵਸ ਦਾ ਆਯੋਜਨ

Published

on

PAU Organized a field day on surface seeding of wheat

ਲੁਧਿਆਣਾ : ਪੀ.ਏ.ਯੂ. ਦੇ ਖੇਤੀ ਵਿਗਿਆਨ ਵਿਭਾਗ ਵੱਲੋਂ ਕ੍ਰਿਸੀ ਵਿਗਿਆਨ ਕੇਂਦਰ ਸਮਰਾਲਾ ਦੇ ਸਹਿਯੋਗ ਨਾਲ ਬੀਤੇ ਦਿਨੀਂ ਪਿੰਡ ਮੱਟਨ, ਜ਼ਿਲ੍ਹਾ ਲੁਧਿਆਣਾ ਵਿਖੇ ’ਕਣਕ ਦੀ ਸਰਫੇਸ ਸੀਡਿੰਗ’ ਤਕਨੀਕ ’ਤੇ ਖੇਤ ਦਿਵਸ ਦਾ  ਆਯੋਜਨ ਕੀਤਾ ਗਿਆ| ਇਸ ਵਿੱਚ 300 ਤੋਂ ਵੱਧ ਕਿਸਾਨ ਸ਼ਾਮਿਲ ਹੋਏ |

ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਵੀਰ ਸਿੰਘ ਗੋਸਲ ਨੇ ਕਿਹਾ ਕਿ ਪੀ.ਏ.ਯੂ. ਦੁਆਰਾ ਸਿਫਾਰਸ ਕੀਤੀ ਗਈ ਸਰਫੇਸ ਸੀਡਿੰਗ ਤਕਨੀਕ ਝੋਨੇ ਦੀ ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਸਭ ਤੋਂ ਸਸਤੀ, ਵਾਤਾਵਰਣ ਪੱਖੀ ਤਕਨੀਕ ਹੈ| ਉਨ੍ਹਾਂ ਨੇ ਕਿਸਾਨਾਂ ਨੂੰ ਇਸ ਸਰਲ ਤਕਨੀਕ ਨੂੰ ਅਪਣਾਉਣ ਦਾ ਸੱਦਾ ਦਿੱਤਾ |
 ਸਰਫੇਸ ਸੀਡਿੰਗ ਤਕਨੀਕ ਹਰ ਕਿਸਮ ਦੇ ਕਿਸਾਨਾਂ ਲਈ ਮਦਦਗਾਰ ਹੈ, ਖਾਸ ਤੌਰ ’ਤੇ ਉਹਨਾਂ ਕਿਸਾਨਾਂ ਲਈ ਜੋ ਮਸ਼ੀਨਰੀ ਤੇ ਜ਼ਿਆਦਾ ਖਰਚ ਨਹੀਂ ਕਰ ਸਕਦੇ| ਇਸ ਤਕਨੀਕ ਰਾਹੀਂ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਰੁਝਾਨ ਨੂੰ ਰੋਕਣ ਦੀ ਸਮਰੱਥਾ ਹੈ| 27 ਏਕੜ ਵਿੱਚ ਸਰਫੇਸ ਸੀਡਿੰਗ ਕਰਨ ਵਾਲੇ ਕਿਸਾਨ ਸ. ਸੋਹਣ ਸਿੰਘ ਦੇ ਖੇਤਾਂ ਦਾ ਦੌਰਾ ਕਰਦੇ ਹੋਏ  ਉਨ੍ਹਾਂ ਕਿਹਾ ਕਿ ਸਰਫੇਸ ਸੀਡਿੰਗ ਦੁਆਰਾ ਬੀਜੀ ਗਈ ਕਣਕ ਹੋਰ ਤਰੀਕਿਆਂ ਨਾਲ ਬੀਜੀ ਕਣਕ ਦੇ ਮੁਕਾਬਲੇ ਘੱਟ ਡਿੱਗੀ ਹੈ
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਕੰਬਾਈਨ ਹਾਰਵੈਸਟਰ ਨਾਲ ਜੋੜਨ ਵਾਲਾ ਢਾਂਚਾ ਤਿਆਰ ਕੀਤਾ ਹੈ ਜਿਸ ਰਾਹੀਂ ਝੋਨੇ ਦੀ ਵਾਢੀ ਅਤੇ ਕਣਕ ਦੀ ਸਰਫੇਸ ਸੀਡਿੰਗ ਇੱਕੋ ਸਮੇਂ ਕੀਤੀ ਜਾਂਦੀ ਹੈ| ਉਨ੍ਹਾਂ ਕਿਹਾ ਕਿ ਕਟਰ-ਕਮ-ਸਪ੍ਰੈਡਰ ਨਾਲ ਜੁੜਨ ਵਾਲਾ ਇੱਕ ਡਿਜ਼ਾਇਨ ਵੀ ਨਿਰਮਾਣ ਕੀਤਾ ਗਿਆ ਹੈ ਜਿਸ ਨਾਲ ਕਣਕ ਦੀ ਸਰਫੇਸ ਸੀਡਿੰਗ ਅਤੇ ਝੋਨੇ ਦੀ ਪਰਾਲੀ ਦੀ ਕਟਾਈ ਇੱਕੋ ਸਮੇਂ ਹੁੰਦੀ ਹੈ|

ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਨਵੀਂ ਤਕਨੀਕ ਸਭ ਤੋਂ ਸੌਖਾ ਤਰੀਕਾ ਹੈ ਅਤੇ ਇਸ ਵਿਧੀ ਰਾਹੀਂ ਬੀਜੀ ਗਈ ਫਸਲ ਸੂਬੇ ਭਰ ਵਿੱਚ ਵਧੀਆ ਹਾਲਤ ਵਿੱਚ ਹੈ| ਅਟਾਰੀ ਦੇ ਨਿਰਦੇਸ਼ਕ ਪਰਵਿੰਦਰ ਸ਼ਿਓਰਨ ਨੇ ਪੀ.ਏ.ਯੂ. ਦੀ ਤਕਨੀਕ ਦੀ ਸਲਾਘਾ ਕਰਦੇ ਹੋਏ ਇਸ ਨੂੰ ਵੱਡੇ ਪੱਧਰ ’ਤੇ ਕਿਸਾਨਾਂ ਦੇ ਲਾਭ ਲਈ ਪ੍ਰਸਾਰਿਤ ਕਰਨ ਦਾ ਵਾਅਦਾ ਕੀਤਾ|

Facebook Comments

Trending