Connect with us

ਪੰਜਾਬੀ

ਕੁਰਸੀ ‘ਤੇ ਬੈਠਣ ਦਾ ਗ਼ਲਤ ਤਰੀਕਾ ਤੁਹਾਨੂੰ ਦੇ ਸਕਦਾ ਹੈ ਭਿਆਨਕ ਪਿੱਠ ਦਰਦ !

Published

on

The wrong way to sit on a chair can give you terrible back pain!

ਕੰਮ ਦੇ ਜ਼ਿਆਦਾ ਬੋਝ ਕਾਰਨ ਲੋਕ ਇੱਕ ਹੀ ਜਗ੍ਹਾ ਤੇ ਕਈ ਘੰਟੇ ਬੈਠ ਕੇ ਕੰਮ ਕਰਦੇ ਹਨ। ਅਜਿਹੇ ‘ਚ ਲੰਬੇ ਸਮੇਂ ਤੱਕ ਬੈਠਣ ਨਾਲ ਬਹੁਤ ਸਾਰੇ ਕੰਮ ਕਰਨ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਕਾਰਨ ਪਿੱਠ ਅਕੜਨ ਨਾਲ ਦਰਦ ਸ਼ੁਰੂ ਹੁੰਦਾ ਹੈ। ਅਜਿਹੇ ‘ਚ ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਬੈਠਣ ਦੇ ਢੰਗ ਵਿੱਚ ਕੁਝ ਤਬਦੀਲੀਆਂ ਕਰਨ ਦੀ ਜ਼ਰੂਰਤ ਹੁੰਦੀ ਹੈ। ਅਸਲ ਵਿੱਚ ਅਜਿਹੀਆਂ ਸਮੱਸਿਆਵਾਂ ਗਲਤ ਬੈਠਣ ਦੇ ਤਰੀਕੇ ਕਾਰਨ ਹੁੰਦੀਆਂ ਹਨ। ਤਾਂ ਆਓ ਅਸੀਂ ਤੁਹਾਨੂੰ ਇਨ੍ਹਾਂ ਮੁਸੀਬਤਾਂ ਤੋਂ ਰਾਹਤ ਪਾਉਣ ਲਈ ਸਹੀ ਢੰਗ ਨਾਲ ਬੈਠਣ ਦਾ ਤਰੀਕਾ ਦੱਸਦੇ ਹਾਂ…

ਫਲੈਕਸੀਬਲ ਚੇਅਰ: ਸਹੀ ਢੰਗ ਨਾਲ ਕੰਮ ਕਰਨ ਲਈ ਬੈਠਣ ਦਾ ਤਰੀਕਾ ਬਿਲਕੁਲ ਸਹੀ ਹੋਣਾ ਚਾਹੀਦਾ ਹੈ। ਅਜਿਹੇ ‘ਚ ਆਪਣੀ ਦੁਕਾਨ, ਦਫਤਰ ਆਦਿ ਜਗ੍ਹਾ ‘ਤੇ ਆਰਾਮਦਾਇਕ ਕੁਰਸੀ ਨਾ ਹੋਣ ਦੇ ਕਾਰਨ ਕਮਰ ਅਤੇ ਪਿੱਠ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਇਸਦੇ ਲਈ ਜਿਸ ਕੁਰਸੀ ‘ਤੇ ਤੁਸੀਂ ਕਈ ਘੰਟੇ ਬੈਠ ਕੇ ਕੰਮ ਕਰਨਾ ਹੈ ਉਹ ਤੁਹਾਡੇ ਅਨੁਸਾਰ ਹੋਣੀ ਚਾਹੀਦੀ ਹੈ। ਇਸਦੇ ਲਈ ਫਲੈਕਸੀਬਲ ਚੇਅਰ ਦੀ ਚੋਣ ਕਰੋ। ਇਸ ‘ਤੇ ਬੈਠ ਕੇ ਕੰਮ ਕਰਨ ਨਾਲ ਤੁਹਾਨੂੰ ਸਰੀਰਕ ਆਰਾਮ ਦੇ ਨਾਲ ਤਣਾਅ ਘੱਟ ਹੋਣ ਵਿਚ ਵੀ ਮਦਦ ਮਿਲੇਗੀ।

ਮੈਸ਼ ਚੇਅਰ: ਤੁਸੀਂ ਮੈਸ਼ ਚੇਅਰ ਨੂੰ ਵੀ ਆਪਣੇ ਕੰਮ ਵਾਲੀ ਥਾਂ ‘ਤੇ ਰੱਖ ਸਕਦੇ ਹੋ। ਇਹ ਬਹੁਤ ਸੁਵਿਧਾਜਨਕ ਹੋਣ ਨਾਲ ਤੁਹਾਨੂੰ ਕੰਮ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ। ਇਸਦੇ ਇਲਾਵਾ ਇਸਦੇ ਹੇਠਾਂ ਟਾਇਰਾਂ ਲੱਗੇ ਹੋਣ ਕਾਰਨ ਤੁਹਾਨੂੰ ਵਾਰ-ਵਾਰ ਕੁਰਸੀ ਖਿੱਚਣ ਦੀ ਜ਼ਰੂਰਤ ਨਹੀਂ ਪਵੇਗੀ।

ਕੁਰਸੀ ‘ਤੇ ਬੈਠਣ ਨਾਲ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਕੁਰਸੀ ਤੇ ਬੈਠਣ ਲਈ ਆਪਣੀ ਰੀੜ੍ਹ ਦੀ ਹੱਡੀ ਨੂੰ ਬਿਲਕੁਲ ਸਿੱਧਾ ਕਰਕੇ ਬੈਠੋ। ਨਹੀਂ ਤਾਂ ਪਿੱਠ ਅਤੇ ਕਮਰ ਦਰਦ ਹੋ ਸਕਦਾ ਹੈ।
ਤੁਹਾਡੇ ਦੋਨੋਂ ਪੈਰਾਂ ਨੂੰ ਹਵਾ ਵਿੱਚ ਲਟਕਾਉਣ ਦੀ ਬਜਾਏ ਪੂਰੀ ਤਰ੍ਹਾਂ ਜ਼ਮੀਨ ‘ਤੇ ਲੱਗੇ ਹੋਣੇ ਚਾਹੀਦੇ ਹਨ। ਜੇ ਤੁਹਾਡੇ ਪੈਰ ਹਵਾ ਵਿਚ ਰਹਿਣਗੇ ਤਾਂ ਇਸ ਨਾਲ ਤੁਹਾਡੀ ਕਮਰ, ਗੋਡਿਆਂ ਅਤੇ ਲੱਤਾਂ ਵਿਚ ਦਰਦ ਹੋ ਸਕਦਾ ਹੈ।
ਇਸਦੇ ਨਾਲ ਜੇ ਤੁਸੀਂ ਕੰਪਿਊਟਰ ਤੇ ਕੰਮ ਕਰਦੇ ਹੋ ਤਾਂ ਆਪਣੀ ਕੁਰਸੀ ਨੂੰ ਸਕ੍ਰੀਨ ਦੇ ਅਨੁਸਾਰ ਸਹੀ ਐਂਗਲ ‘ਤੇ ਰੱਖੋ। ਨਹੀਂ ਤਾਂ ਤੁਹਾਡੀ ਕੁਰਸੀ ‘ਤੇ ਅੱਗੇ ਪਾਸੇ ਝੁੱਕ ਕੇ ਬੈਠਣ ਨਾਲ ਪਿੱਠ ਦਰਦ ਦੀ ਸਮੱਸਿਆ ਹੋ ਸਕਦੀ ਹੈ।
ਕੰਮ ਕਰਦੇ ਸਮੇਂ ਪੈਰਾਂ ਨੂੰ ਕਰਾਸ ਕਰਕੇ ਜਾਂ ਮੋੜਨ ਦੇ ਬਜਾਏ ਬਿਲਕੁਲ ਸਿੱਧੇ ਜ਼ਮੀਨ ‘ਤੇ ਰੱਖੋ। ਨਹੀਂ ਤਾਂ ਪੈਰਾਂ ਅਤੇ ਲੱਤਾਂ ‘ਚ ਦਰਦ ਨਾਲ ਨਾੜੀਆਂ ਦੱਬ ਜਾਣ ਦਾ ਖ਼ਤਰਾ ਰਹਿੰਦਾ ਹੈ।

Facebook Comments

Trending