ਲੁਧਿਆਣਾ : ਸੋਨਾਲੀਕਾ ਟਰੈਕਟਰਜ਼ ਨੇ ਪੀਏਯੂ ਕਿਸਾਨ ਮੇਲੇ ਦੇ ਪਹਿਲੇ ਦਿਨ ‘ਟਾਈਗਰ ਡੀਆਈ 55 ਥ੍ਰੀ – ਗਲੋਬਲ ਕਿੰਗ ਆਫ਼ ਐਗਰੀ’ ਲਾਂਚ ਕੀਤਾ ਹੈ। ਇਹ ਟਰੈਕਟਰ ਯੂਰਪ ਵਿੱਚ ਡਿਜਾਇਨ ਕੀਤਾ ਗਿਆ ਹੈ। ਟ੍ਰੇਕਟਰਾਂ ਨੂੰ ਲਾਂਚ ਪੀਏਯੂ ਦੇ ਵਾਇਸ ਚਾਂਸਲਰ ਸਤਬੀਰ ਗੋਸਲ ਅਤੇ ਯੂਐਸਏ ਵਿਖੇ ਕਾਂਸਾਸ ਸਟੇਟ ਯੁਨਿਵਰਸਿਟੀ ਵਿਚ ਭਾਰਤੀ ਮੁਲ ਦੇ ਸਾਇੰਟਿਸਟ ਤੇ ਪ੍ਰੌਫੇਸਰ ਬਿਕਰਮ ਸਿੰਘ ਗਿੱਲ ਨੇ ਸੋਨਾਲਿਕਾ ਦੇ ਜੋਨਲ ਹੈਡ ਵਿਕਾਸ ਮਲਿਕ ਦੀ ਮੌਜੂਦਗੀ ਵਿਚ ਕੀਤਾ।
ਕੰਪਨੀ ਨੇ ਆਪਣੇ ਪ੍ਰੀਮੀਅਮ ਟਰੈਕਟਰ ਸੋਨਾਲੀਕਾ ਟਾਈਗਰ ਡੀਆਈ 60 ਸੀਆਰਡੀਐਸ 4 ਡਬਲਯੂਡੀ ਨੂੰ ਵੀ ਪ੍ਰਦਰਸ਼ਿਤ ਕੀਤਾ ਜੋ ਟ੍ਰੀਮ ਸਟੇਜ 4 ਦੇ ਨਿਯਮਾਂ ਦੀ ਪਾਲਣਾ ਕਰਦਾ ਹੈ। ਇਸ ਦੇ ਨਾਲ, ਕੰਪਨੀ ਨੇ ਦਸ ਵਧੀਆ ਖੇਤੀ ਉਪਕਰਣ ਵੀ ਪ੍ਰਦਰਸ਼ਿਤ ਕੀਤੇ, ਜਿਸ ਵਿੱਚ ਕੰਬਾਈਨ ਹਾਰਵੈਸਟਰ, ਬੇਲਰ ਪਲੱਸ ਰੇਕ, ਨਿਊਮੈਟਿਕ ਪਲਾਂਟਰ, ਰਾਈਸ ਟ੍ਰਾਂਸਪਲਾਂਟਰ ਆਦਿ ਸ਼ਾਮਲ ਹਨ।
ਇਸ ਮੌਕੇ ‘ਤੇ ਕੰਪਨੀ ਦੇ ਜ਼ੋਨਲ ਹੈੱਡ ਵਿਕਾਸ ਮਲਿਕ ਨੇ ਕਿਹਾ ਕਿ ਪੰਜਾਬ ਸੋਨਾਲੀਕਾ ਦਾ ਘਰ ਹੈ ਅਤੇ ਇਸ ਖੇਤਰ ਦੇ ਕਿਸਾਨ ਖੇਤੀਬਾੜੀ ਵਿੱਚ ਉੱਚ ਤਕਨੀਕ ਨੂੰ ਅਪਣਾਉਣ ਲਈ ਸੋਨਾਲੀਕਾ ‘ਤੇ ਭਰੋਸਾ ਕਰਦੇ ਹਨ। ਵਿਵੇਕ ਗੋਇਲ, ਪ੍ਰੈਜ਼ੀਡੈਂਟ ਅਤੇ ਚੀਫ਼, ਸੇਲਜ਼ ਐਂਡ ਮਾਰਕੀਟਿੰਗ, ਨੇ ਕਿਹਾ, “ਕਿਸਾਨ ਮੇਲੇ ਰਾਹੀਂ, ਕੰਪਨੀ ਕਿਸਾਨਾਂ ਨੂੰ ਨਵੀਂ ਯੁੱਗ ਦੀਆਂ ਤਕਨੀਕਾਂ ਨਾਲ ਜੋੜਨ ਅਤੇ ਸਿੱਖਿਅਤ ਕਰਨ ਵਿੱਚ ਸਭ ਤੋਂ ਵਧੀਆ ਕਦਮ ਚੁੱਕਦੀ ਹੈ।