ਲੁਧਿਆਣਾ : ਦੇਸ਼ ਭਗਤ ਯਾਦਗਾਰੀ ਸੋਸਾਇਟੀ ਲੁਧਿਆਣਾ ਵੱਲੋਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਜੀ ਸ਼ਹੀਦੀ ਦਿਵਸ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਜੀ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਪੰਜਾਬੀ ਲੇਖਕ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਹੀ ਕੌਮ ਦੀ ਹਯਾਤ ਬਣਦੀ ਹੈ।ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਅੰਗਰੇਜ਼ ਵਿਰੋਧੀ ਲੋਕ ਚੇਤਨਾ ਲਹਿਰ ਦੇ ਰੌਸ਼ਨ ਚਿਰਾਗ ਸਨ।
ਦੇਸ਼ ਭਗਤ ਯਾਦਗਾਰ ਸੋਸਾਇਟੀ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਆਖਿਆ ਕਿ ਜਿਸ ਮਨੁੱਖ ਦੀ ਸਿਰਜਣਾ ਕਰਨ ਦਾ ਸੁਪਨਾ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਲਿਆ ਸੀ, ਉਹ ਅਜੇ ਅਧੂਰਾ ਹੈ। ਸਿੱਖਿਆ ਸਿਹਤ ਤੇ ਬੁਨਿਆਦੀ ਸਹੂਲਤਾਂ ਅਜੇ ਵੀ ਮਾਨਣ ਯੋਗ ਨਹੀਂ ਬਣ ਸਕਿਆ। ਇਹ ਸਿਰਫ਼ ਸਿਆਸਤਦਾਨਾਂ ਦੀ ਹੀ ਹਾਰ ਨਹੀਂ ਸਗੋਂ ਬਿਉਰੋਕਰੇਸੀ ਤੇ ਲੋਕਾਂ ਲਈ ਵੀ ਨਮੋਸ਼ੀ ਦਾ ਕਾਰਨ ਹੈ