Connect with us

ਇੰਡੀਆ ਨਿਊਜ਼

ਰੇਲਵੇ ਵੱਲੋਂ ਯਾਤਰੀਆਂ ਨੂੰ ਤੋਹਫ਼ਾ ! ਟਰੇਨ ‘ਚ AC 3-ਟੀਅਰ ਦਾ ਕਿਰਾਇਆ ਹੋਇਆ ਸਸਤਾ

Published

on

Gift to passengers from railways! AC 3-tier fare in the train is cheap

ਭਾਰਤੀ ਰੇਲਵੇ ਨੇ ਯਾਤਰੀਆਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ AC 3-ਟੀਅਰ ਇਕਾਨਮੀ ਕਲਾਸ ਟਿਕਟ ਦਾ ਕਿਰਾਇਆ ਘਟਾ ਦਿੱਤਾ ਹੈ। ਹੁਣ ਯਾਤਰੀ ਘੱਟ ਪੈਸੇ ਖਰਚ ਕੇ AC 3-ਟੀਅਰ ਇਕਾਨਮੀ ਕਲਾਸ ਦਾ ਆਨੰਦ ਲੈ ਸਕਣਗੇ। ਹੁਣ ਇਕ ਯਾਤਰੀ ਨੂੰ ਏਸੀ-3 ਟੀਅਰ ਦੇ ਮੁਕਾਬਲੇ ਇਕਾਨਮੀ ਕਲਾਸ ਵਿਚ 60-70 ਰੁਪਏ ਘੱਟ ਦੇਣੇ ਪੈਣਗੇ।

ਇਹ ਹੁਕਮ ਜਾਰੀ ਕਰਦੇ ਹੋਏ ਰੇਲਵੇ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੇ ਅੱਜ ਤੋਂ ਬਾਅਦ ਦੀ ਤਰੀਕ ਲਈ ਪਹਿਲਾਂ ਹੀ ਔਨਲਾਈਨ ਜਾਂ ਆਫਲਾਈਨ ਟਿਕਟਾਂ ਬੁੱਕ ਕੀਤੀਆਂ ਹਨ, ਉਨ੍ਹਾਂ ਨੂੰ ਨਵੀਂ ਦਰਾਂ ਅਨੁਸਾਰ ਪੈਸੇ ਵਾਪਸ ਕਰ ਦਿੱਤੇ ਜਾਣਗੇ। ਹਾਲਾਂਕਿ, ਜਿਨ੍ਹਾਂ ਯਾਤਰੀਆਂ ਨੇ ਕਾਊਂਟਰ ਰਾਹੀਂ ਔਫਲਾਈਨ ਟਿਕਟਾਂ ਬੁੱਕ ਕੀਤੀਆਂ ਹਨ, ਉਨ੍ਹਾਂ ਨੂੰ ਬਕਾਇਆ ਰਕਮ ਵਾਪਸ ਲੈਣ ਲਈ ਟਿਕਟਾਂ ਦੇ ਨਾਲ ਦੁਬਾਰਾ ਬੁਕਿੰਗ ਕਾਊਂਟਰ ‘ਤੇ ਜਾਣਾ ਪਵੇਗਾ।

ਦੱਸ ਦੇਈਏ ਕਿ ਜਦੋਂ ਰੇਲਵੇ ਨੇ AC-3 ਇਕਾਨਮੀ ਕੋਚ ਦੀ ਸ਼ੁਰੂਆਤ ਕੀਤੀ ਸੀ, ਤਾਂ ਯਾਤਰੀਆਂ ਨੂੰ ਚਾਦਰਾਂ ਅਤੇ ਕੰਬਲ ਨਹੀਂ ਦਿੱਤੇ ਗਏ ਸਨ, ਪਰ ਇਸ ਕਲਾਸ ਨੂੰ AC 3-ਟੀਅਰ ਨਾਲ ਮਿਲਾਉਣ ਤੋਂ ਬਾਅਦ ਕਿਰਾਇਆ ਬਰਾਬਰ ਕਰ ਦਿੱਤਾ ਗਿਆ ਸੀ। ਇਸ ਕਾਰਨ AC 3-ਟੀਅਰ ਇਕਨਾਮੀ ਕੋਚਾਂ ਵਿੱਚ ਚਾਦਰਾਂ ਅਤੇ ਕੰਬਲ ਵੀ ਦਿੱਤੇ ਗਏ। ਹੁਣ ਰੇਲਵੇ ਨੇ ਪੁਰਾਣੀ ਪ੍ਰਣਾਲੀ ਨੂੰ ਮੁੜ ਲਾਗੂ ਕਰ ਦਿੱਤਾ ਹੈ, ਪਰ ਚਾਦਰਾਂ ਅਤੇ ਕੰਬਲ ਦੇਣ ਦੀ ਪ੍ਰਣਾਲੀ ਨੂੰ ਵਾਪਸ ਨਹੀਂ ਲਿਆ ਗਿਆ ਹੈ।

Facebook Comments

Trending