Connect with us

ਪੰਜਾਬੀ

ਤੀਜੇ ਦਿਨ ਵੀ ਕਈ ਥਾਈਂ ਬਾਰਿਸ਼, ਸੂਬੇ ’ਚ ਕਦੋਂ ਤਕ ਮੌਸਮ ਅਜਿਹਾ ਹੀ ਰਹਿਣ ਦੀ ਹੈ ਸੰਭਾਵਨਾ, ਜਾਣੋ

Published

on

There will be heavy rain in Punjab on March 24, hailstorm is also expected, then there may be a cold

ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਐਤਵਾਰ ਨੂੰ ਵੀ ਸਵੇਰੇ ਚਾਰ ਵਜੇ ਤੋਂ ਸੱਤ ਵਜੇ ਦਰਮਿਆਨ ਬਾਰਿਸ਼ ਹੋਈ। ਕਈ ਜ਼ਿਲ੍ਹਿਆਂ ’ਚ ਦਿਨ ਵੇਲੇ ਵੀ ਬੱਦਲ ਛਾਏ ਰਹਿਣ ਦੇ ਨਾਲ-ਨਾਲ ਧੁੱਪ ਵੀ ਨਿਕਲੀ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਚੰਡੀਗੜ੍ਹ ’ਚ 9.8 ਐੱਮਐੱਮ, ਪਟਿਆਲੇ ’ਚ 17.7, ਲੁਧਿਆਣੇ ’ਚ 0.6 ਐੱਮਐੱਮ, ਨਵਾਂਸ਼ਹਿਰ ’ਚ 2.5 ਐੱਮਐੱਮ, ਬਰਨਾਲੇ ’ਚ 1.5 ਐੱਮਐੱਮ ਤੇ ਪਠਾਨਕੋਟ ’ਚ 1.6 ਐੱਮਐੱਮ ਬਾਰਿਸ਼ ਦਰਜ ਕੀਤੀ ਗਈ।

ਇਨ੍ਹਾਂ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ 26 ਤੋਂ 28 ਡਿਗਰੀ ਸੈਲਸੀਅਸ ਤੇ ਰਾਤ ਦਾ ਤਾਪਮਾਨ 13 ਤੋਂ 14 ਡਿਗਰੀ ਸੈਲਸੀਅਸ ਵਿਚਾਲੇ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਸੂਬੇ ’ਚ 23 ਮਾਰਚ ਤੱਕ ਬੱਦਲ ਛਾਏ ਰਹਿਣ ਤੇ ਬੂੰਦਾਬਾਂਦੀ ਦੀ ਸੰਭਾਵਨਾ ਹੈ। 20 ਮਾਰਚ ਨੂੰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ, ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ।

21 ਮਾਰਚ ਨੂੰ ਫਾਜ਼ਿਲਕਾ, ਫਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ, ਮੋਗਾ ਤੇ ਬਠਿੰਡਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ’ਚ ਬੱਦਲ ਛਾਏ ਰਹਿਣ ਤੇ ਬੂੰਦਾਬਾਂਦੀ ਦੀ ਸੰਭਾਵਨਾ ਹੈ। 22 ਮਾਰਚ ਨੂੰ ਮੌਸਮ ਸਾਫ਼ ਰਹੇਗਾ ਜਦਕਿ 23 ਮਾਰਚ ਨੂੰ ਦੁਬਾਰਾ ਗੜਬੜ ਵਾਲੀਆਂ ਪੱਛਮੀ ਪੌਣਾਂ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਨਾਲ ਪੰਜਾਬ ’ਚ ਬੱਦਲ ਛਾਏ ਰਹਿਣ ਤੇ ਬੂੰਦਾਬਾਂਦੀ ਦੇ ਆਸਾਰ ਹਨ। ਸੂਬੇ ਦੇ ਕਈ ਜ਼ਿਲ੍ਹਿਆਂ ’ਚ ਬਾਰਿਸ਼ ਨਾਲ ਕਣਕ ਦੀ ਫ਼ਸਲ ਨੂੰ ਨੁਕਸਾਨ ਪੁੱਜਿਆ ਹੈ।

Facebook Comments

Trending