Connect with us

ਪੰਜਾਬੀ

 ਰੋਜ਼ਗਾਰ ਮੇਲੇ ਮੌਕੇ 109 ਉਮੀਦਵਾਰਾਂ ਦੀ ਨੌਕਰੀ ਲਈ ਚੋਣ

Published

on

Selection of 109 candidates for the job at the employment fair

ਲੁਧਿਆਣਾ : ਕੇੱਦਰ ਸਰਕਾਰ ਦੀ ਸਕੀਮ ਮਾਡਲ ਕੈਰੀਅਰ ਸੈਂਟਰ (MCC) ਅਤੇ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ, ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੀ ਰਹਿਨੁਮਈ ਹੇਠ ਸਥਾਨਕ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਵਿਖੇ ਮੈਗਾ ਰੋਜ਼ਗਾਰ ਮੇਲੇ ਦੇ ਆਯੋਜਨ ਹੋਇਆ।

ਇਸ ਸਬੰਧੀ ਡਿਪਟੀ ਡਾਇਰੈਕਟਰ (ਡੀ.ਬੀ.ਈ.ਈ.) ਮਿਨਾਕਸ਼ੀ ਸ਼ਰਮਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਇਸ ਮੇਲੇ ਵਿੱਚ ਨਾਮੀ ਕੰਪਨੀਆਂ ਵਲੋਂ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੇਲੇ ਵਿੱਚ ਕੁੱਲ 160 ਪ੍ਰਾਰਥੀ ਹਾਜ਼ਰ ਹੋਏ, ਪ੍ਰਾਰਥੀਆਂ ਵੱਲੋਂ ਵੱਖ-ਵੱਖ ਕੰਪਨੀਆਂ ਵਿੱਚ ਆਪਣੀ ਇੰਟਰਵਿਊ ਦਿੱਤੀ ਅਤੇ ਕੰਪਨੀਆਂ ਵੱਲੋਂ ਉਨ੍ਹਾਂ ਦੀ ਯੋਗਤਾ ਅਤੇ ਸਕਿੱਲ ਦੇ ਮੁਤਾਬਕ ਮੌਕੇ ‘ਤੇ ਹੀ 109 ਉਮੀਦਵਾਰਾਂ ਦੀ ਚੋਣ ਕੀਤੀ ਗਈ।

ਡਿਪਟੀ ਡਾਇਰੈਕਟਰ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਅਗਲਾ ਅਤੇ ਅਖੀਰਲਾ ਮੈਗਾ ਰੋੋਜ਼ਗਾਰ ਮੇਲਾ 20 ਮਾਰਚ ਨੂੰ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਲੁਧਿਆਣਾ ਦੇ ਨੌਜ਼ਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ 20 ਮਾਰਚ ਨੂੰ ਲੱਗਣ ਵਾਲੇ ਮੈਗਾ ਰੋਜ਼ਗਾਰ ਮੇਲੇ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਜਾਵੇ ਤਾਂ ਜੋ ਉਨ੍ਹਾਂ ਦੀ ਯੋਗਤਾ ਅਤੇ ਸਕਿੱਲ ਦੇ ਮੁਤਾਬਕ ਚੋਣ ਕੀਤੀ ਜਾਵੇ ਅਤੇ ਬੇਰੌਜ਼ਗਾਰੀ ਨੂੰ ਠੱਲ ਪਾਈ ਜਾ ਸਕੇ।

Facebook Comments

Trending