Connect with us

ਪੰਜਾਬੀ

ਲੁਧਿਆਣਾ ਪੂਰਬੀ ਅਤੇ ਪੱਛਮੀ ਦੀਆਂ ਆਬਕਾਰੀ ਰੇਂਜਾਂ ਦੇ ਨਿਲਾਮੀ ਦਾ ਕੰਮ 70 ਪ੍ਰਤੀਸ਼ਤ ਦਾ ਹੋਇਆਂ ਨਿਪਟਾਰਾ

Published

on

70 percent of the auction work of Ludhiana East and West Excise Ranges has been completed

ਲੁਧਿਆਣਾ : ਲੁਧਿਆਣਾ ਦੇ ਕੁੱਲ 36 ਸਮੂਹਾਂ ‘ਚ ਸ਼ਰਾਬ ਦੇ ਠੇਕਿਆਂ ਦੀ ਆਨਲਾਈਨ ਨਿਲਾਮੀ ਦੀ ਪ੍ਰਕਿਰਿਆ ਮੰਗਲਵਾਰ ਨੂੰ ਹੋ ਗਈ। 36 ਸਮੂਹਾਂ ‘ਚੋਂ 25 ਸਮੂਹਾਂ ਨੂੰ ਨਵਿਆਉਣ ਲਈ ਠੇਕੇਦਾਰਾਂ ਨੇ ਅਰਜ਼ੀਆਂ ਦਿੱਤੀਆਂ ਹਨ ਜਦਕਿ ਬਾਕੀ ਰਹਿੰਦੇ ਠੇਕਿਆਂ ਦੇ 11 ਸਮੂਹਾਂ ਦੀ ਈ. ਨਿਲਾਮੀ ਕੀਤੀ ਜਾਵੇਗੀ। ਸਾਲ 2023-24 ਲਈ ਸ਼/ਰਾ/ਬ ਦੇ ਠੇਕਿਆਂ ਦੀ ਨਿਲਾਮੀ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦਾ ਮੰਗਲਵਾਰ ਨੂੰ ਆਖਰੀ ਦਿਨ ਹੋਣ ਕਾਰਨ ਆਬਕਾਰੀ ਵਿਭਾਗ ਦੇ ਦਫ਼ਤਰ ਵਿਚ ਸਰਗਰਮੀ ਰਹੀ।

ਹਾਲਾਂਕਿ ਅਰਜ਼ੀ ਦੀ ਪ੍ਰਕਿਰਿਆ ਆਨਲਾਈਨ ਸੀ ਪਰ ਫਿਰ ਵੀ ਸ਼ਰਾਬ ਦੇ ਠੇਕੇਦਾਰਾਂ ਅਤੇ ਉਨ੍ਹਾਂ ਦੇ ਸਟਾਫ ਨੇ ਰਸਮੀ ਕਾਰਵਾਈਆਂ ਤੇ ਆਖਰੀ ਮਿੰਟ ਦੇ ਸਵਾਲ ਪੁੱਛਣ ਲਈ ਦਫਤਰ ਦਾ ਰੁਖ ਕੀਤਾ, ਜਿਨ੍ਹਾਂ ਦਾ ਆਬਕਾਰੀ ਅਧਿਕਾਰੀਆਂ ਦੁਆਰਾ ਹੱਲ ਕੀਤਾ ਗਿਆ। ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼/ਰਾ/ਬ ਦੇ ਠੇਕਿਆਂ ਦੀ ਆਨਲਾਈਨ ਨਿਲਾਮੀ ਦੀ ਪ੍ਰਕਿਰਿਆ ਸਫਲਤਾਪੂਰਵਕ ਸਮਾਪਤ ਹੋ ਗਈ।

ਜਿੱਥੋਂ ਤੱਕ ਲੁਧਿਆਣਾ ਪੂਰਬੀ ਅਤੇ ਲੁਧਿਆਣਾ ਪੱਛਮੀ ਦੀਆਂ ਆਬਕਾਰੀ ਰੇਂਜਾਂ ਦਾ ਸੰਬੰਧ ਹੈ, ਨਿਲਾਮੀ ਵਿਚ ਕੁੱਲ 70 ਪ੍ਰਤੀਸ਼ਤ ਸ਼/ਰਾ/ਬ ਸਮੂਹਾਂ ਦਾ ਨਿਪਟਾਰਾ ਸਫਲਤਾਪੂਰਵਕ ਕੀਤਾ ਗਿਆ ਹੈ। ਕੁੱਲ 36 ਗਰੁੱਪਾਂ ਵਿਚੋਂ 25 ਦਾ ਨਵੀਨੀਕਰਨ ਅਤੇ ਕਲੀਅਰੈਂਸ ਹੋ ਗਿਆ ਹੈ ਜਦਕਿ 11 ਗਰੁੱਪ ਬਾਕੀ ਹਨ ਜਿਨ੍ਹਾਂ ਦਾ ਨਿਪਟਾਰਾ ਈ-ਟੈਂਡਰਿੰਗ ਰਾਹੀਂ ਕੀਤਾ ਜਾਵੇਗਾ ਜੋ ਅੱਜ ਸ਼ੁਰੂ ਹੋਵੇਗਾ।

Facebook Comments

Trending