Connect with us

ਪੰਜਾਬੀ

ਲੁਧਿਆਣਾ ਦੀ ਧੀ ਨੇ ਵਧਾਇਆ ਮਾਣ, Airforce ‘ਚ ਇਹ ਮੁਕਾਮ ਹਾਸਲ ਕਰਨ ਵਾਲੀ ਬਣੀ ਪਹਿਲੀ ਮਹਿਲਾ ਅਫ਼ਸਰ

Published

on

The daughter of Ludhiana became the first woman officer to get this position in Airforce

ਲੁਧਿਆਣਾ : ਭਾਰਤੀ ਹਵਾਈ ਫ਼ੌਜ ਨੇ ਪੰਜਾਬ ਦੀ ਧੀ ਗਰੁੱਪ ਕੈਪਟਨ ਸ਼ਾਲਿਜਾ ਧਾਮੀ ਨੂੰ ਵੈਸਟਰਨ ਸੈਕਟਰ ‘ਚ ਫਰੰਟਲਾਈਨ ਕਾਂਬੈਟ ਯੂਨਿਟ ਦੀ ਕਮਾਨ ਸੰਭਾਲਣ ਲਈ ਚੁਣਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਜਦ ਇਕ ਮਹਿਲਾ ਅਫ਼ਸਰ ਨੂੰ ਇਸ ਯੂਨਿਟ ਦੀ ਕਮਾਨ ਮਿਲੀ ਹੈ। ਸ਼ਾਲਿਜਾ ਪੰਜਾਬ ਦੇ ਲੁਧਿਆਣਾ ਦੀ ਰਹਿਣ ਵਾਲੀ ਹੈ। ਉਸ ਦੀ ਪੜ੍ਹਾਈ ਵੀ ਲੁਧਿਆਣਾ ਵਿਚ ਹੋਈ ਹੈ। ਉਸ ਦਾ ਇਕ ਪੁੱਤਰ ਵੀ ਹੈ। ਸ਼ਾਲਿਜਾ ਚੇਤਕ ਤੇ ਚੀਤਾ ਹੈਲੀਕਾਪਟਰ ਉਡਾਉਂਦੀ ਰਹੀ ਹੈ। ਉਸ ਦੇ ਨਾਂ ਕਈ ਰਿਕਾਰਡ ਵੀ ਦਰਜ ਹਨ।

ਗਰੁੱਪ ਕੈਪਟਨ ਸ਼ਾਲਿਜਾ ਧਾਮੀ ਇਕ ਯੋਗ ਫਲਾਇੰਗ ਇੰਸਟ੍ਰਕਟਰ ਹੈ। ਉਨ੍ਹਾਂ ਨੂੰ 2003 ਵਿਚ ਹੈਲੀਕਾਪਟਰ ਪਾਇਲਟ ਵਜੋਂ ਕਮਿਸ਼ਨ ਕੀਤਾ ਗਿਆ ਸੀ। ਉਨ੍ਹਾਂ ਕੋਲ 2800 ਘੰਟੇ ਤੋਂ ਵੱਧ ਉਡਾਨ ਭਰਣ ਦਾ ਤਜ਼ੁਰਬਾ ਹੈ। ਉਨ੍ਹਾਂ ਨੇ ਪੱਛਮੀ ਖੇਤਰ ਵਿਚ ਇਕ ਯੂਨਿਟ ਦੇ ਫਲਾਇੰਗ ਕਮਾਂਡਰ ਵਜੋਂ ਵੀ ਕੰਮ ਕੀਤਾ ਹੈ। ਇਸ ਸਮੇਂ ਉਨ੍ਹਾਂ ਦੀ ਤਾਇਨਾਤੀ ਫਰੰਟਲਾਈਨ ਕਮਾਨ ਹੈੱਡਕੁਆਰਟਰ ਦੀ ਆਪ੍ਰੇਸ਼ਨ ਬ੍ਰਾਂਚ ਵਿਚ ਹੈ। ਦੱਸ ਦੇਈਏ ਕਿ 1994 ਵਿਚ ਪਹਿਲੀ ਵਾਰ ਭਾਰਤੀ ਹਵਾਈ ਫ਼ੌਜ ਵਿਚ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ।

Facebook Comments

Advertisement

Trending